Site icon TheUnmute.com

ਲੁਧਿਆਣਾ ਦੇ ਸ਼ਿਮਲਾਪੁਰੀ ਵਿੱਚ ਗੁਆਂਢਣ ਨੇ ਬੱਚੀ ਦਾ ਮਿੱਟੀ ‘ਚ ਦੱਬ ਕੇ ਕੀਤਾ ਕਤਲ

Shimlapuri

Shimlapuri

ਚੰਡੀਗੜ੍ਹ 29 ਨਵੰਬਰ 2021: ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਹੈ|ਜਦੋ ਇੱਕ ਜ਼ਨਾਨੀ ਨੇ ਗੁਆਂਢ ਵਿਚ ਰਹਿੰਦੀ ਇਕ ਬੱਚੀ ਦਾ ਕਤਲ ਕਰ ਦਿੱਤਾ | ਬੱਚੀ ਦੀ ਉਮਰ ਸ਼ਿਰਫ ਢਾਈ ਸਾਲ ਦੱਸੀ ਜਾ ਰਹੀ ਹੈ |ਦੱਸਿਆ ਜਾ ਰਿਹਾ ਹੈ ਕਿ ਜਨਾਨੀ ਨੇ ਬੱਚੀ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੇ ਸਰੀਰ ਨੂੰ ਮਿੱਟੀ ਵਿੱਚ ਦੱਬ ਦਿੱਤਾ। ਜਦੋਂ ਪਰਿਵਾਰ ਨੂੰ ਬੱਚੀ ਨਾ ਮਿਲੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਇਤਲਾਹ ਪੁਲਸ ਨੂੰ ਦਿੱਤੀ। ਪੁਲਿਸ ਦੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਜਨਾਨੀ ਜੋ ਪਹਿਲਾਂ ਉਨ੍ਹਾਂ ਦੀ ਗੁਆਂਢਣ ਹੀ ਸੀ, ਪਰ ਹੁਣ ਉਹ ਮਕਾਨ ਵੇਚ ਚੁੱਕੀ ਸੀ , ਜਨਾਨੀ ਬੱਚੀ ਨੂੰ ਅਗਵਾ ਕਰਕੇ ਕਿਧਰੇ ਐਕਟਿਵਾ ‘ਤੇ ਲੈ ਗਈ। ਇਸ ਤੋਂ ਬਾਅਦ ਮੁਲਜ਼ਮ ਗੁਆਂਢਣ ਨੇ ਆਪਣਾ ਜ਼ੁਰਮ ਕਬੂਲ ਲਿਆ |ਪਰ ਜਦੋਂ ਤੱਕ ਪੁਲਸ ਵਾਰਦਾਤ ਵਾਲੀ ਥਾਂ ‘ਤੇ ਗਈ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ|
ਪਰਿਵਾਰ ਵਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਪ੍ਰੋਗਰਾਮ ‘ਤੇ ਗਏ ਹੋਏ ਸਨ। ਪਿੱਛੋਂ ਮੁਲਜ਼ਮ ਜਨਾਨੀ ਬੱਚੀ ਨੂੰ ਕਿਧਰੇ ਐਕਟਿਵਾ ‘ਤੇ ਲੈ ਗਈ। ਜਦੋਂ ਮੁਲਜ਼ਮ ਜਨਾਨੀ ਨੂੰ ਧੀ ਬਾਰੇ ਪੁੱਛਿਆ ਗਿਆ ਤੇ ਉਸਨੇ ਸਾਫ ਮੰਨਾ ਕਰ ਦਿੱਤਾ , ਪੁਲਿਸ ਵਲੋਂ ਸੀ. ਸੀ. ਟੀ. ਵੀ. ਵਿੱਚ ਉਸ ਦੀ ਰਿਕਾਰਡਿੰਗ ਦੇਖੀ ਗਈ ਤਾਂ ਜਨਾਨੀ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਮੁਲਜ਼ਮ ਜਨਾਨੀ ਨੇ ਆਪਣਾ ਜ਼ੁਰਮ ਕਬੂਲ ਲਿਆ। ਉਨ੍ਹਾਂ ਕਿਹਾ ਕਿ ਬੱਚੀ ਦੀ ਲਾਸ਼ ਵਰਦਾਤ ਵਾਲੀ ਥਾਂ ਤੋਂ ਬਰਾਮਦ ਕੀਤੀ ਗਈ ।

Exit mobile version