Site icon TheUnmute.com

ਲੁਧਿਆਣਾ ‘ਚ ਮਾਂ-ਧੀਆਂ ਦਾ ਚੋਰੀ ਦੇ ਦੋਸ਼ ‘ਚ ਕੀਤਾ ਮੂੰਹ ਕਾਲਾ, ਪੁਲਿਸ ਨੇ ਕੀਤੀ ਕਾਰਵਾਈ

Ludhiana

ਚੰਡੀਗੜ੍ਹ, 22 ਜਨਵਰੀ 2025: ਲੁਧਿਆਣਾ (Ludhiana)  ‘ਚ ਇੱਕ ਫੈਕਟਰੀ ਮਾਲਕ ਨੇ ਇੱਕ ਔਰਤ, ਉਸਦੀਆਂ ਤਿੰਨ ਧੀਆਂ ਅਤੇ ਇੱਕ ਨੌਜਵਾਨ ‘ਤੇ ਚੋਰੀ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਦੇ ਮੂੰਹ ਕਾਲੇ ਕਰਕੇ ਗਲੀਆਂ ‘ਚ ਘੁੰਮਾਇਆ। ਉਨ੍ਹਾਂ ਦੇ ਗਲੇ ‘ਚ ਤਖ਼ਤੀਆਂ ਵੀ ਬੰਨ੍ਹੀਆਂ ਹੋਈਆਂ ਸਨ। ਤਖ਼ਤੀ ‘ਤੇ ਲਿਖਿਆ ਸੀ, ’ਮੈਂ’ਤੁਸੀਂ ਚੋਰ ਹਾਂ, ਮੈਂ ਆਪਣਾ ਅਪਰਾਧ ਕਬੂਲ ਕਰ ਰਿਹਾ ਹਾਂ।’ ਇਨ੍ਹਾਂ ‘ਚੋਂ ਇੱਕ ਕੁੜੀ ਦਾ ਵਿਆਹ ਤੈਅ ਹੋਇਆ ਸੀ | ਇਹ ਘਟਨਾ ਬਹਾਦੁਰ ਰੋਡ ‘ਤੇ ਏਕਜੋਤ ਨਗਰ ‘ਚ ਵਾਪਰੀ ਹੈ।

ਇਸ ਦੌਰਾਨ ਫੈਕਟਰੀ ਮਾਲਕ ਨੂੰ ਰੋਕਣ ਦੀ ਬਜਾਏ ਲੋਕਾਂ ਨੇ ਪਰਿਵਾਰ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਨੌਜਵਾਨ ਤਾਂ ਉਸਦਾ ਮਜ਼ਾਕ ਉਡਾਉਂਦੇ ਹੋਏ ਉਸਦੇ ਪਿੱਛੇ-ਪਿੱਛੇ ਵੀ ਚੱਲਦੇ ਨਜਰ ਆਏ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲੇ ‘ਚ ਕਾਰਵਾਈ ਕੀਤੀ ਹੈ | ਪੁਲਿਸ ਨੇ ਮੈਨੇਜਰ ਮਨਪ੍ਰੀਤ ਸਿੰਘ ਅਤੇ ਵੀਡੀਓ ਬਣਾਉਣ ਵਾਲੇ ਮੁਹੰਮਦ ਕੈਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੂਜੇ ਪਾਸੇ ਪੀੜਤ ਔਰਤ ਦਾ ਕਹਿਣਾ ਹੈ ਕਿ ਉਸਨੇ ਚੋਰੀ ਨਹੀਂ ਕੀਤੀ | ਇਹ ਚੋਰੀ ਉਸ ਦੇ ਨਾਲ ਰਹਿਣ ਵਾਲੇ ਨੌਜਵਾਨ ਅਭਿਸ਼ੇਕ ਨੇ ਕੀਤੀ ਹੈ। ਉਹ ਸਾਮਾਨ ਕਮਰੇ ‘ਚ ਲਿਆਇਆ ਅਤੇ ਵੇਚ ਦਿੱਤਾ। ਸਾਡੀ ਇੱਕੋ ਗਲਤੀ ਇਹ ਹੈ ਕਿ ਅਸੀਂ ਅਭਿਸ਼ੇਕ ਤੋਂ ਚੋਰੀ ਦਾ ਸਾਮਾਨ ਖਰੀਦਿਆ। ਫੈਕਟਰੀ ਮਾਲਕ ਨੇ ਅਭਿਸ਼ੇਕ ਤੋਂ ਸਾਰਿਆਂ ਦੇ ਮੂੰਹ ਕਾਲੇ ਕਰਨ ਲਈ ਕਿਹਾ। ਉਨ੍ਹਾਂ ਲੋਕਾਂ ਨੇ ਮੈਨੂੰ ਅਤੇ ਮੇਰੀਆਂ ਧੀਆਂ ਨੂੰ ਡੰਡਿਆਂ ਨਾਲ ਕੁੱਟਿਆ।

ਫੈਕਟਰੀ ਮਾਲਕਦਾ ਕਹਿਣਾ ਹੈ ਕਿ ਔਰਤ ਅਤੇ ਨੌਜਵਾਨ 3 ਤੋਂ 4 ਮਹੀਨੇ ਪਹਿਲਾਂ ਉਸਦੀ ਫੈਕਟਰੀ ‘ਚ ਕੰਮ ਕਰਨ ਲਈ ਆਏ ਸਨ। ਉਸਦੀਆਂ ਤਿੰਨ ਧੀਆਂ ਵੀ 2 ਮਹੀਨੇ ਪਹਿਲਾਂ ਆਈਆਂ ਸਨ। ਫੈਕਟਰੀ ‘ਚ ਪਿਛਲੇ 3-4 ਮਹੀਨਿਆਂ ਤੋਂ ਚੋਰੀ ਹੋ ਰਹੀ ਸੀ। ਇਸੇ ਲਈ ਉਸਨੇ ਸੀਸੀਟੀਵੀ ਕੈਮਰਿਆਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਸਨੂੰ ਰੰਗੇ ਹੱਥੀਂ ਫੜ ਲਿਆ ।

Read More: Ludhiana News: ਲੁਧਿਆਣਾ ਸਥਿਤ ਸ਼ਿਵ ਮੰਦਰ ‘ਚ ਬੇਅਦਬੀ ਦੀ ਘਟਨਾ, ਲੋਕਾਂ ਨੇ ਵਿਅਕਤੀ ਨੂੰ ਮੌਕੇ ‘ਤੇ ਕੀਤਾ ਕਾਬੂ

Exit mobile version