ਚੰਡੀਗੜ੍ਹ 15 ਸਤੰਬਰ 2022: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ (Lakhimpur Kheri) ਜ਼ਿਲ੍ਹੇ ਦੇ ਨਿਘਾਸਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਵਿੱਚ ਦੋ ਭੈਣਾਂ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਸੁਪਰਡੈਂਟ ਸੰਜੀਵ ਸੁਮਨ ਨੇ ਦੱਸਿਆ ਕਿ ਦੋਵੇਂ ਭੈਣਾਂ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।
ਪੁਲਿਸ ਨੇ ਦੱਸਿਆ ਇਸ ਕਤਲ ਕੇਸ ਵਿੱਚ ਕੁੱਲ ਛੇ ਜਣੇ ਸ਼ਾਮਲ ਹਨ। ਇਸਦੇ ਨਾਲ ਹੀ ਛੋਟੂ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਛੋਟੂ, ਸੁਹੇਲ, ਜੁਨੈਦ, ਹਫੀਜ਼ੁੱਲਾ, ਕਰੀਮੂਦੀਨ, ਆਰਿਫ਼ ਸ਼ਾਮਲ ਹਨ। ਪੁਲਿਸ ਨੇ ਝੰਡੀ ਚੌਂਕੀ ਇਲਾਕੇ ‘ਚ ਮੁਕਾਬਲੇ ਤੋਂ ਬਾਅਦ ਇੱਕ ਦੋਸ਼ੀ ਜੁਨੈਦ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਜੁਨੈਦ ਦੀ ਲੱਤ ‘ਚ ਗੋਲੀ ਲੱਗੀ ਹੈ। ਪੁਲਿਸ ਨੇ ਪੋਕਸੋ ਅਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਦੱਸੀਏ ਅਜੇ ਰਿਹਾ ਹੈ ਕਿ ਪੰਜੇ ਮੁਲਜ਼ਮ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਸਾਰੇ ਮੁਲਜ਼ਮ ਆਪਸ ਵਿੱਚ ਦੋਸਤ ਹਨ। ਮੁੱਖ ਸਾਜ਼ਿਸ਼ਕਰਤਾ ਗੁਆਂਢ ‘ਚ ਰਹਿਣ ਵਾਲੇ ਛੋਟੂ ਨੇ ਸੁਹੇਲ ਅਤੇ ਜੁਨੈਦ ਨੂੰ ਨੌਜਵਾਨਾਂ ਨਾਲ ਦੋਸਤੀ ਕਰ ਲਈ ਸੀ।
ਹਾਲਾਂਕਿ ਪੀੜਤ ਪਰਿਵਾਰ ਦੇ ਗੁਆਂਢ ‘ਚ ਰਹਿਣ ਵਾਲਾ ਛੋਟੂ ਘਟਨਾ ਸਮੇਂ ਮੌਕੇ ‘ਤੇ ਮੌਜੂਦ ਨਹੀਂ ਸੀ। ਐਸਪੀ ਨੇ ਦੱਸਿਆ ਕਿ ਮੁਲਜ਼ਮ ਦੋਵੇਂ ਭੈਣਾਂ ਨੂੰ ਲਾਲਚ ਦੇ ਖੇਤ ਵਿੱਚ ਲੈ ਗਿਆ ਸੀ। ਐਸਪੀ ਨੇ ਦੱਸਿਆ ਕਿ ਸੁਹੇਲ ਅਤੇ ਜੁਨੈਦ ਨੇ ਪੁੱਛਗਿੱਛ ਦੌਰਾਨ ਬਲਾਤਕਾਰ ਦੀ ਗੱਲ ਕਬੂਲੀ ਹੈ। ਬੁੱਧਵਾਰ ਨੂੰ ਦੋਸ਼ੀ ਨੇ ਦੋ ਲੜਕੀਆਂ ਨੂੰ ਖੇਤ ‘ਚ ਲੈ ਗਏ ਅਤੇ ਉੱਥੇ ਉਨ੍ਹਾਂ ਨਾਲ ਬਲਾਤਕਾਰ ਕੀਤਾ।
ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਦੋਵੇਂ ਲੜਕੀਆਂ ਵਿਆਹ ਲਈ ਆਪਣੀ ਜ਼ਿੱਦ ’ਤੇ ਅੜੀਆਂ ਸਨ, ਜਿਸ ਤੋਂ ਬਾਅਦ ਤਿੰਨ ਮੁਲਜ਼ਮਾਂ ਸੁਹੇਲ, ਜੁਨੈਦ ਅਤੇ ਹਫੀਜ਼ਉੱਲਾ ਨੇ ਦੁਪੱਟੇ ਨਾਲ ਦੋਵਾਂ ਭੈਣਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।