Site icon TheUnmute.com

ਖੰਨਾ ‘ਚ ਸਕਰੈਪ ਨਾਲ ਭਰਿਆ ਟਰੱਕ ਚੱਲਦੀ ਕਾਰ ‘ਤੇ ਪਲਟਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Khanna

ਚੰਡੀਗੜ੍ਹ, 21 ਫਰਵਰੀ 2024: ਬੁੱਧਵਾਰ ਸਵੇਰੇ ਖੰਨਾ (Khanna) ‘ਚ ਨੈਸ਼ਨਲ ਹਾਈਵੇ ‘ਤੇ ਵਾਪਰੇ ਸੜਕ ਹਾਦਸੇ ‘ਚ ਇੱਕ ਬੀਬੀ ਅਤੇ ਉਸਦੀ ਧੀ ਵਾਲ-ਵਾਲ ਬਚ ਗਈ | ਹਾਦਸੇ ਦੌਰਾਨ ਇੱਕ ਸਕਰੈਪ ਨਾਲ ਭਰਿਆ ਇੱਕ ਟਰੱਕ ਚੱਲਦੀ ਕਾਰ ਦੇ ਉੱਪਰ ਪਲਟ ਗਿਆ। ਹਾਦਸੇ ‘ਚ ਕਾਰ ‘ਚ ਸਵਾਰ ਬੀਬੀ ਅਤੇ ਉਸ ਦੀ ਧੀ ਦੀ ਜਾਨ ਵਾਲ-ਵਾਲ ਬਚ ਗਈ। ਰਾਹਗੀਰਾਂ ਨੇ ਤੁਰੰਤ ਮਾਂ-ਧੀ ਨੂੰ ਕਾਰ ‘ਚੋਂ ਬਾਹਰ ਕੱਢਿਆ।

ਖੰਨਾ (Khanna) ਦੀ ਨਵੀਂ ਆਬਾਦੀ ‘ਚ ਰਹਿਣ ਵਾਲੀ ਰਿਚਾ ਗੁਪਤਾ ਆਪਣੀ ਧੀ ਦਾਮਿਨੀ ਨੂੰ ਗੋਬਿੰਦਗੜ੍ਹ ਪਬਲਿਕ ਸਕੂਲ ‘ਚ ਛੱਡਣ ਜਾ ਰਹੀ ਸੀ। ਜਿਵੇਂ ਹੀ ਕਾਰ ਸਰਵਿਸ ਲੇਨ ਤੋਂ ਨੈਸ਼ਨਲ ਹਾਈਵੇ ‘ਤੇ ਦਾਖਲ ਹੋਈ ਤਾਂ ਇਸ ਦੌਰਾਨ ਹਾਦਸਾ ਵਾਪਰ ਗਿਆ | (ਟਰੱਕ) ਕੰਟੇਨਰ ਦਾ ਅਗਲਾ ਹਿੱਸਾ ਕਾਰ ‘ਤੇ ਪਲਟ ਗਿਆ ਅਤੇ ਸਕਰੈਪ ਨਾਲ ਭਰਿਆ ਪਿਛਲਾ ਕੰਟੇਨਰ ਸੜਕ ‘ਤੇ ਪਲਟ ਗਿਆ। ਰਿਚਾ ਦੇ ਘਰਵਾਲੇ ਸੁਮਿਤ ਗੁਪਤਾ ਨੇ ਦੱਸਿਆ ਕਿ ਇਹ ਹਾਦਸਾ ਕੰਟੇਨਰ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ।

ਪਰ ਟਰੱਕ ਡਰਾਈਵਰ ਰਮਾਕਾਂਤ ਹਾਦਸੇ ਵਾਲੀ ਥਾਂ ‘ਤੇ ਲੋਕਾਂ ਦੀ ਭੀੜ ਵਿਚਕਾਰ ਮੌਜੂਦ ਸੀ। ਰਮਾਕਾਂਤ ਨੇ ਉਕਤ ਬੀਬੀ ਅਤੇ ਉਸ ਦੀ ਧੀ ਨੂੰ ਕਾਰ ‘ਚੋਂ ਬਾਹਰ ਕੱਢਣ ‘ਚ ਵੀ ਮੱਦਦ ਕੀਤੀ। ਰਮਾਕਾਂਤ ਨੇ ਦੱਸਿਆ ਕਿ ਰੋਡਵੇਜ਼ ਦੀ ਬੱਸ ਨੂੰ ਓਵਰਟੇਕ ਕਰਦੇ ਸਮੇਂ ਬੀਬੀ ਨੇ ਉਸ ਦੀ ਕਾਰ ਟਰੱਕ ਦੇ ਅੱਗੇ ਜਾ ਟਕਰਾਈ। ਉਸ ਨੇ ਬਹੁਤ ਕੋਸ਼ਿਸ਼ ਕੀਤੀ ਜਿਸ ਦੇ ਨਤੀਜੇ ਵਜੋਂ ਇੰਨਾ ਬਚਾਅ ਹੋਇਆ।

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਮਨਪ੍ਰੀਤ ਸਿੰਘ ਮੌਕੇ ’ਤੇ ਪੁੱਜੇ। ਰੋਡ ਸੇਫਟੀ ਫੋਰਸ ਨੂੰ ਵੀ ਬੁਲਾਇਆ ਗਿਆ। ਸਭ ਤੋਂ ਪਹਿਲਾਂ ਸੜਕ ਨੂੰ ਸਾਫ਼ ਕੀਤਾ ਗਿਆ। ਐਸਐਚਓ ਨੇ ਦੱਸਿਆ ਕਿ ਉਹ ਹਾਦਸੇ ਦੀ ਜਾਂਚ ਕਰ ਰਹੇ ਹਨ। ਇਸ ਨਾਲ ਜਾਨੀ ਨੁਕਸਾਨ ਤੋਂ ਬਹੁਤ ਬਚਾਅ ਹੋ ਗਿਆ।

Exit mobile version