ਚੰਡੀਗੜ੍ਹ,18 ਚੰਡੀਗੜ੍ਹ 2023: ਕਾਂਗਰਸ (Congress) ਨੇ ਕਰਨਾਟਕ ਵਿੱਚ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਕਾਂਗਰਸ ਨੇ ਸ਼ਨੀਵਾਰ ਨੂੰ ਬੈਂਗਲੁਰੂ ਅਤੇ ਦੱਖਣੀ ਕੰਨੜ ਜ਼ਿਲਿਆਂ ‘ਚ ਆਪਣੇ ਪੋਸਟਰਾਂ ‘ਤੇ ‘ਕੀਵੀ ਮੇਲੇ ਹੁਵਾ‘ (ਕੰਨਾਂ ‘ਤੇ ਫੁੱਲ) ਚਿਪਕ ਕੇ ਭਾਜਪਾ ਖ਼ਿਲਾਫ਼ ‘ਪੋਸਟਰ ਯੁੱਧ’ ਸ਼ੁਰੂ ਕਰ ਦਿੱਤਾ ਹੈ। ਇਹ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸੱਤਾਧਾਰੀ ਭਾਜਪਾ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਕਾਂਗਰਸ ਦੇ ਵਿਧਾਇਕਾਂ ਨੇ ਇੱਕ ਦਿਨ ਪਹਿਲਾਂ ਵਿਧਾਨ ਸਭਾ ਦੇ ਅੰਦਰ ਆਪਣੇ ਕੰਨਾਂ ‘ਤੇ ਫੁੱਲ ਰੱਖੇ ਸਨ।
ਕਾਂਗਰਸ (Congress) ਨੇ ਇਕ ਬਿਆਨ ‘ਚ ਕਿਹਾ ਕਿ ਪਾਰਟੀ ਨੇ ਹੁਣ ਸੜਕਾਂ ‘ਤੇ ਉਤਰ ਕੇ ‘ਕੀਵੀ ਮੇਲੇ ਹੁਵਾ’ ਮੁਹਿੰਮ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ “ਅੱਜ ਸਵੇਰੇ ਬੈਂਗਲੁਰੂ ਸ਼ਹਿਰ ਅਤੇ ਮੈਂਗਲੋਰ ਦੇ ਕਈ ਹਿੱਸਿਆਂ ਵਿੱਚ ਭਾਜਪਾ ਦੀ ‘ਅਚੀਵਮੈਂਟ ਦੀਵਾਰ’ ਦੀਆਂ ਪੇਂਟਿੰਗਾਂ ਅਤੇ ਪੋਸਟਰਾਂ ਦੇ ਉੱਪਰ ‘ਕੀਵੀ ਮੇਲੇ ਹੁਵਾ’ ਦੇ ਪੋਸਟਰ ਦੇਖੇ ਜਾ ਸਕਦੇ ਹਨ।
ਬਿਆਨ ‘ਚ ਕਿਹਾ ਗਿਆ ਹੈ ਕਿ ਕਰਨਾਟਕ ਕਾਂਗਰਸ ਨੇ ਸ਼ੁੱਕਰਵਾਰ ਨੂੰ ਭਾਜਪਾ ਸਰਕਾਰ ‘ਤੇ ਆਪਣੇ 2018 ਦੇ ਚੋਣ ਵਾਅਦੇ ਪੱਤਰ ਦੇ 90 ਫੀਸਦੀ ਵਾਅਦਿਆਂ ਨੂੰ ਪੂਰਾ ਕਰਨ ‘ਚ ਨਾਕਾਮ ਰਹਿਣ ਅਤੇ 2022-2023 ਦੇ ਬਜਟ ਦੇ ਅਲਾਟ ਕੀਤੇ ਫੰਡਾਂ ਦਾ ਸਿਰਫ 56 ਫ਼ੀਸਦੀ ਇਸਤੇਮਾਲ ਕਰਨ ‘ਤੇ ਨਿਸ਼ਾਨਾ ਸਾਧਿਆ ਹੈ।