July 1, 2024 12:06 am
Jalandhar

ਜਲੰਧਰ ‘ਚ ਨੌਜਵਾਨ ਨੇ ਸੱਸ-ਸਹੁਰੇ ਸਮੇਤ ਪਰਿਵਾਰ ਦੇ ਪੰਜ ਜੀਆਂ ਨੂੰ ਕਮਰੇ ‘ਚ ਬੰਦ ਕਰਕੇ ਜ਼ਿੰਦਾ ਸਾੜਿਆ

ਚੰਡੀਗੜ੍ਹ 18 ਅਕਤੂਬਰ 2022: ਪੰਜਾਬ ਦੇ ਜਲੰਧਰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਸੱਸ-ਸਹੁਰੇ, ਪਤਨੀ ਅਤੇ ਦੋ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਕਤ ਦੋਸ਼ੀ ਨੇ ਕਮਰੇ ਨੂੰ ਉਸ ਸਮੇਂ ਅੱਗ ਲਗਾ ਦਿੱਤੀ ਜਦੋਂ ਪਰਿਵਾਰ ਸੌਂ ਰਿਹਾ ਸੀ। ਜਿਸ ਕਾਰਨ ਉਸ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਕਮਰੇ ਵਿੱਚ ਹੀ ਜ਼ਿੰਦਾ ਸੜ ਗਏ । ਇਨ੍ਹਾਂ ਮ੍ਰਿਤਕਾਂ ਦੀ ਪਛਾਣ ਪਤਨੀ ਪਰਮਜੀਤ ਕੌਰ (28), ਪੁੱਤਰ ਗੁਰਮੋਹਲ (5), ਪੁੱਤਰੀ ਅਰਸ਼ਦੀਪ ਕੌਰ (7), ਸੱਸ ਜੋਗਿੰਦਰੋ ਬਾਈ ਅਤੇ ਸਹੁਰਾ ਸੁਰਜਨ ਸਿੰਘ (58) ਵਜੋਂ ਹੋਈ ਹੈ | ਇਸ ਵਾਰਦਾਤ ਤੋਂ ਬਾਅਦ ਦੋਸ਼ੀ ਫਰਾਰ ਹੈ |

ਇਸ ਦਰਦਨਾਕ ਘਟਨਾ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲਾਸ਼ਾਂ ਨੂੰ ਕਮਰੇ ਵਿੱਚੋਂ ਸੁਆਹ ਦੇ ਰੂਪ ਵਿੱਚ ਬਾਹਰ ਕੱਢਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੁਰਸ਼ੇਦਪੁਰਾ ਵਾਸੀ ਕਾਲੀ ਸਿੰਘ ਦਾ ਵਿਆਹ ਪਿੰਡ ਬੀਟਲਾ ਵਿਖੇ ਸੁਰਜਨ ਸਿੰਘ ਪੁੱਤਰੀ ਪਰਮਜੀਤ ਕੌਰ ਨਾਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਪਰਮਜੀਤ ਕੌਰ ਆਪਣੇ ਬੱਚਿਆਂ ਨਾਲ ਆਪਣੇ ਨਾਨਕੇ ਪਿੰਡ ਬੀਟਲਾ ਗਈ ਸੀ। ਇਸਦੇ ਨਾਲ ਹੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |