Site icon TheUnmute.com

ਜਲੰਧਰ ‘ਚ ਰੇਲਵੇ ਪੁਲਿਸ ਫੋਰਸ ਨੇ ਇਕ ਵਿਅਕਤੀ ਨੂੰ 2.90 ਕਿੱਲੋਗ੍ਰਾਮ ਸੋਨੇ ਨਾਲ ਫੜਿਆ

Railway police force

ਚੰਡੀਗੜ੍ਹ, 09 ਸਤੰਬਰ 2024: ਜਲੰਧਰ ‘ਚ ਰੇਲਵੇ ਪੁਲਿਸ ਫੋਰਸ (Railway police force) ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਇਕ ਵਿਅਕਤੀ ਕੋਲੋਂ ਕਰੀਬ 1.30 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਮੁਲਜ਼ਮ ਜ਼ਬਤ ਕੀਤੇ ਗਏ ਸੋਨੇ ਬਾਰੇ ਆਰਪੀਐਫ ਨੂੰ ਕੋਈ ਠੋਸ ਦਸਤਾਵੇਜ਼ ਨਹੀਂ ਦਿਖਾ ਸਕਿਆ, ਜਿਸ ਕਾਰਨ ਅਧਿਕਾਰੀਆਂ ਨੇ ਉਕਤ ਵਿਅਕਤੀ ਨੂੰ ਹਿਰਾਸਤ’ਚ ਲੈ ਲਿਆ ਅਤੇ ਸਤੋਜ ਬਰਾਮਦ ਸੋਨਾ ਜ਼ਬਤ ਕਰ ਲਿਆ ਅਤੇ ਤੁਰੰਤ ਆਮਦਨ ਕਰ ਵਿਭਾਗ ਨੂੰ ਮਾਮਲੇ ਦੀ ਸੂਚਨਾ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਸੋਨੇ ਦਾ ਕੁੱਲ ਭਾਰ ਲਗਭਗ 2.90 ਕਿੱਲੋਗ੍ਰਾਮ ਹੈ। ਇਸ ਗੱਲ ਦੀ ਪੁਸ਼ਟੀ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਤਾਇਨਾਤ ਆਰਪੀਐਫ ਦੇ ਸੀਨੀਅਰ ਕਮਾਂਡੈਂਟ ਰਿਸ਼ੀ ਪਾਂਡੇ ਨੇ ਕੀਤੀ ਹੈ।

Exit mobile version