July 2, 2024 9:18 pm
ATM

ਹੁਸ਼ਿਆਰਪੁਰ ‘ਚ ਲੁਟੇਰਿਆਂ ਨੇ PNB ਦੇ ATM ਦੀ ਗੈਸ ਕਟਰ ਨਾਲ ਭੰਨ-ਤੋੜ ਕਰਕੇ ਲੁੱਟੇ ਲੱਖਾਂ ਰੁਪਏ

ਚੰਡੀਗ੍ਹੜ 27 ਅਗਸਤ 2022: ਪੰਜਾਬ ‘ਚ ਅਕਸਰ ਹੀ ਬੈਂਕਾਂ, ਪੈਟਰੋਲ ਪੰਪ ਆਦਿ ਜਗ੍ਹਾ ‘ਤੇ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ, ਇਸਦੇ ਨਾਲ ਹੀ ਬੀਤੀ ਰਾਤ ਹੁਸ਼ਿਆਰਪੁਰ ਦੇ ਪਿੰਡ ਭਾਮ ਵਿਖੇ ਚਾਰ ਅਣਪਛਾਤੇ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਦੇ ਏ.ਟੀ.ਐਮ. ਦੀ ਗੈਸ ਕਟਰ ਨਾਲ ਭੰਨ-ਤੋੜ ਕਰ ਕੇ 17 ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ |

ਚੋਰੀ ਦੀ ਸਾਰੀ ਘਟਨਾ ਏਟੀਆਮ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ | ਵੀਡੀਓ ‘ਚ ਦੋ ਨਕਾਬਪੋਸ਼ ਲੁਟੇਰੇ ਗੈਸ ਕਟਰ ਨਾਲ ਏਟੀਐਮ ਮਸ਼ੀਨ ਤੋੜਦੇ ਦਿਖਾਈ ਦੇ ਰਹੇ ਹਨ | ਇਨਾਂ ਚੋਂ ਇਕ ਲੁਟੇਰਾ ATM ‘ਚ ਸੀਸੀਟੀਵੀ ਕੈਮਰੇ ਤੇ ਸਪ੍ਰੇਅ ਮਾਰ ਦਿੰਦਾ ਤਾਂ ਜੋ ਕੁਝ ਨਜ਼ਰ ਨਾ ਆਵੇ | ਇਸਦੇ ਨਾਲ ਹੀ ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ATM