Site icon TheUnmute.com

ਗੁਰਦਾਸਪੁਰ ‘ਚ ਤੇਂਦੂਏ ਨੇ ਘਰ ‘ਚ ਪਸ਼ੂਆਂ ਨੂੰ ਬਣਾਇਆ ਆਪਣਾ ਸ਼ਿਕਾਰ, ਭਾਲ ‘ਚ ਜੁਟਿਆ ਜੰਗਲਾਤ ਵਿਭਾਗ

ਤੇਂਦੂਏ

ਚੰਡੀਗੜ੍ਹ, 27 ਅਪ੍ਰੈਲ 2024: ਗੁਰਦਾਸਪੁਰ (Gurdaspur) ਦੇ ਪਿੰਡ ਚੀਮਾ ਵਿੱਚ ਤੇਂਦੂਏ ਦੇ ਨਜ਼ਰ ਆਉਣ ਕਾਰਨ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਕ ਤੇਂਦੁਏ ਨੇ ਨੌਜਵਾਨ ‘ਤੇ ਵੀ ਹਮਲਾ ਕਰ ਦਿੱਤਾ ਪਰ ਨੌਜਵਾਨ ਕਿਸੇ ਤਰ੍ਹਾਂ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਤੇਂਦੁਏ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਦੋ ਪਸ਼ੂਆਂ ਨੂੰ ਮਾਰ ਦਿੱਤਾ। ਪਿੰਡ ਵਾਸੀਆਂ ਨੇ ਇਸ ਸਬੰਧੀ ਜੰਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ।

ਜੰਗਲਾਤ ਵਿਭਾਗ ਨੇ ਚੀਤੇ ਨੂੰ ਫੜਨ ਲਈ ਲੋਕਾਂ ਦੇ ਘਰਾਂ ਦੇ ਬਾਹਰ ਪਿੰਜਰੇ ਅਤੇ ਜਾਲ ਲਗਾਏ ਹਨ। ਪਿੰਡ ਵਾਸੀਆਂ ਦੇ ਮੁਤਾਬਕ ਇਸ ਤੋਂ ਇਲਾਵਾ ਤੇਂਦੂਏ ਨੇ ਇੱਕ ਘਰ ਵਿੱਚ ਇੱਕ ਖਰਗੋਸ਼ ਨੂੰ ਮਾਰਿਆ ਅਤੇ ਦੂਜੇ ਘਰ ਵਿੱਚ ਇੱਕ ਬੱਕਰੀ ਨੂੰ ਆਪਣਾ ਸ਼ਿਕਾਰ ਬਣਾਇਆ।

ਚੀਤੇ ਨੂੰ ਕਾਬੂ ਕਰਨ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਵਿੱਚ ਸੀਸੀਟੀਵੀ ਕੈਮਰੇ ਅਤੇ ਘਰਾਂ ਦੇ ਬਾਹਰ ਪਿੰਜਰੇ ਲਗਾਏ ਹਨ ਤਾਂ ਜੋ ਚੀਤੇ ਨੂੰ ਛੇਤੀ ਫੜਿਆ ਜਾ ਸਕੇ ਅਤੇ ਪਿੰਡ ਵਿੱਚ ਪਸ਼ੂਆਂ ਜਾਂ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ। ਉੱਥੇ ਹੀ ਪੂਰੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਤੇਂਦੁਏ ਨੂੰ ਛੇਤੀ ਤੋਂ ਛੇਤੀ ਕਾਬੂ ਕੀਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ।

Exit mobile version