Site icon TheUnmute.com

ਪੰਜ ਸਾਲਾਂ ‘ਚ ਟਾਪ-500 ਕੰਪਨੀਆਂ ‘ਚ 1 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦਾ ਮਿਲੇਗਾ ਮੌਕਾ: ਨਿਰਮਲਾ ਸੀਤਾਰਮਨ

Nirmala Sitharaman

ਚੰਡੀਗੜ੍ਹ, 23 ਜੁਲਾਈ 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਆਪਣੇ ਬਜਟ ਭਾਸ਼ਣ ‘ਚ ਕਿਹਾ ਕਿ ਕੇਂਦਰ ਸਰਕਾਰ ਅਗਲੇ ਪੰਜ ਸਾਲਾਂ ‘ਚ ਟਾਪ-500 ਕੰਪਨੀਆਂ ‘ਚ 1 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦਾ ਮੌਕਾ ਦੇਵੇਗੀ ਅਤੇ ਇਹ ਇੰਟਰਨਸ਼ਿਪ 12 ਮਹੀਨਿਆਂ ਲਈ ਹੋਵੇਗੀ।

ਇਸ ਦੌਰਾਨ ਦੇਸ਼ ਦੇ ਨੌਜਵਾਨਾਂ ਨੂੰ ਕਾਰੋਬਾਰ ਦੇ ਅਸਲ ਮਾਹੌਲ ਨੂੰ ਜਾਣਨ ਅਤੇ ਵੱਖ-ਵੱਖ ਪੇਸ਼ਿਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਮੌਕਾ ਮਿਲੇਗਾ। ਇਸ ਤਹਿਤ ਨੌਜਵਾਨਾਂ ਨੂੰ ਹਰ ਮਹੀਨੇ 5,000 ਰੁਪਏ ਭੱਤਾ ਅਤੇ ਇਕਮੁਸ਼ਤ ਮੱਦਦ ਵਜੋਂ ਛੇ ਹਜ਼ਾਰ ਰੁਪਏ ਦਿੱਤੇ ਜਾਣਗੇ। “ਕੰਪਨੀਆਂ ਨੂੰ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਸਿਖਲਾਈ ਦੇ ਖਰਚੇ ਅਤੇ ਇੰਟਰਨਸ਼ਿਪ ਲਾਗਤ ਦਾ 10 ਪ੍ਰਤੀਸ਼ਤ ਸਹਿਣ ਕਰਨਾ ਪਵੇਗਾ।”

Exit mobile version