ਚੰਡੀਗੜ੍ਹ, 01 ਮਈ 2024: ਫਿਰੋਜ਼ਪੁਰ (Ferozepur) ‘ਚ ਸ਼ਰਾਰਤੀ ਅਨਸਰਾਂ, ਨਸ਼ਾ ਤਸਕਰਾਂ ਅਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਹੈ । ਜਿਸ ਵਿੱਚ ਥਾਣਾ ਸਦਰ ਅਧੀਨ ਪੈਂਦੇ ਇਲਾਕਿਆਂ ਦੇ ਨਾਲ-ਨਾਲ ਹੋਰ ਇਲਾਕਿਆਂ ਵਿੱਚ ਵੀ ਘਰ-ਘਰ ਜਾ ਕੇ ਤਲਾਸ਼ੀ ਲਈ ਗਈ।
ਜਿਕਰਯੋਗ ਹੈ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ‘ਤੇ ਕਾਬੂ ਪਾਉਣ ਲਈ ਤਲਾਸ਼ੀ ਮੁਹਿੰਮ ਦੌਰਾਨ ਸੈਂਕੜੇ ਪੁਲਿਸ ਬਲਾਂ ਨੇ ਪਿੰਡ ‘ਚ ਤਲਾਸ਼ੀ ਲਈ, ਹਾਲਾਂਕਿ ਸ਼ੁਰੂਆਤ ‘ਚ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ। ਪੁਲਿਸ ਅਧਿਕਾਰੀ (Ferozepur Police) ਦਾ ਕਹਿਣਾ ਹੈ ਕਿ ਤਲਾਸ਼ੀ ਮੁਹਿੰਮ ਦੌਰਾਨ ਜੋ ਵੀ ਜਾਣਕਾਰੀ ਮਿਲੇਗੀ, ਸ਼ਾਮ ਤੱਕ ਸਾਂਝੀ ਕਰ ਦਿੱਤੀ ਜਾਵੇਗੀ।