Site icon TheUnmute.com

ਫਿਰੋਜ਼ਪੁਰ ‘ਚ ਪੁਲਿਸ ਨੇ 10 ਕਿਲੋਮੀਟਰ ਤੱਕ ਪਿੱਛਾ ਕਰਕੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

Ferozepur

ਚੰਡੀਗੜ੍ਹ 09 ਅਗਸਤ 2022: ਬੀਤੇ ਦਿਨ ਫਿਰੋਜ਼ਪੁਰ (Ferozepur) ‘ਚ ਪੁਲਿਸ ਨੇ ਫਿਲਮੀ ਅੰਦਾਜ਼ ‘ਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਇਨ੍ਹਾਂ ਨੌਜਵਾਨਾਂ ਨੇ ਨਾਕੇ ਦੀ ਅਣਦੇਖੀ ਕਰਕੇ ਕਾਰ ਭਜਾ ਲਈ, ਉਨ੍ਹਾਂ ਨੇ ਬੈਰੀਕੇਡ ਵੀ ਤੋੜ ਦਿੱਤਾ। ਇਸਦੇ ਨਾਲ ਹੀ ਪੁਲਿਸ ਨੇ ਉਨ੍ਹਾਂ ਦੀ ਕਾਰ ਦੇ ਟਾਇਰ ‘ਤੇ ਫਾਇਰ ਕਰ ਦਿੱਤਾ | ਇਸਤੋਂ ਬਾਅਦ ਪੁਲਿਸ ਨੇ ਸਕਾਰਪੀਓ ਗੱਡੀ ਨਾਲ ਇਨ੍ਹਾਂ ਨੌਜਵਾਨਾਂ ਦਾ 10 ਕਿੱਲੋਮੀਟਰ ਤੱਕ ਪਿੱਛਾ ਕੀਤਾ |

ਪੁਲਿਸ ਵਲੋਂ ਗ੍ਰਿਫਤਾਰ ਇਨ੍ਹਾਂ ਦੋਵਾਂ ਨੌਜਵਾਨਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਦੇ ਮੁਤਾਬਕ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਰਾਜਬੀਰ (ਵਾਸੀ ਲੰਗੇਆਣਾ) ਅਤੇ ਮਾਨ ਸਿੰਘ (ਵਾਸੀ ਬਗਦਾਦੀ ਗੇਟ ਸਿਟੀ) ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਦਾ ਕਨੈਕਸਨ ਵੱਡੇ ਡਰੱਗ ਮਾਫੀਆ ਨਾਲ ਹੋ ਸਕਦਾ ਹੈ | ਦੋਵਾਂ ਨੌਜਵਾਨਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 353, 186, 279 ਅਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ | ਜਿਸ ‘ਚ ਇੱਕ ਡਿਜ਼ਾਇਰ ਕਾਰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਸੀਸੀਟੀਵੀ ਫੁਟੇਜ ‘ਚ ਪੁਲਿਸ ਮੁਲਾਜ਼ਮ ਨੂੰ ਭੱਜਦੇ ਸਾਫ਼ ਦੇਖਿਆ ਜਾ ਸਕਦਾ ਹੈ।

Exit mobile version