Site icon TheUnmute.com

ਦਿੱਲੀ ‘ਚ ਸਿੱਕਮ ਪੁਲਿਸ ਦੇ ਜਵਾਨ ਵਲੋਂ ਆਪਣੇ ਸਾਥੀਆਂ ‘ਤੇ ਗੋਲੀਬਾਰੀ, 2 ਮੁਲਜ਼ਮਾਂ ਦੀ ਮੌਤ

Delhi

ਚੰਡੀਗੜ੍ਹ 18 ਜੁਲਾਈ 2022: ਇਸ ਸਮੇਂ ਦੀ ਵੱਡੀ ਖ਼ਬਰ ਦਿੱਲੀ (Delhi) ਦੇ ਰੋਹਿਣੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਿੱਕਮ ਪੁਲਿਸ ਦੇ ਇੱਕ ਜਵਾਨ ਨੇ ਸੋਮਵਾਰ ਨੂੰ ਰੋਹਿਣੀ ਦੇ ਹੈਦਰਪੁਰ ਪਲਾਂਟ ਵਿੱਚ ਆਪਣੇ ਸਾਥੀਆਂ ‘ਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਦੀ ਖ਼ਬਰ ਹੈ ਜਦੋਂ ਕਿ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਦੱਸਿਆ ਜਾ ਰਿਹਾ ਹੈ ਅਤੇ ਜ਼ਖ਼ਮੀ ਨੂੰ ਅੰਬੇਡਕਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ |

ਸੂਤਰਾਂ ਦੇ ਮੁਤਾਬਕ ਨੇ ਪੁਲਿਸ ਨੇ ਦੋਸ਼ੀ ਲਾਂਸ ਨਾਇਕ ਪ੍ਰਵੀਨ ਰਾਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਘਟਨਾ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਆਪਸੀ ਝਗੜੇ ਦੇ ਚੱਲਦਿਆਂ ਹੀ ਘਟਨਾ ਵਾਪਰੀ।ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Exit mobile version