ਚੰਡੀਗੜ੍ਹ 12 ਜਨਵਰੀ 2023: ਉੱਤਰੀ ਭਾਰਤ ਠੰਡ ਦੀ ਲਪੇਟ ‘ਚ ਹੈ, ਪਰ ਜਨਵਰੀ ਦਾ ਦੂਜਾ ਹਫਤਾ ਦਿੱਲੀ-ਐਨਸੀਆਰ (Delhi-NCR) ਲਈ ਰਾਹਤ ਲੈ ਕੇ ਆਵੇਗਾ। ਮੌਸਮ ਵਿਭਾਗ ਅਨੁਸਾਰ ਇੱਥੇ ਅਗਲੇ ਤਿੰਨ ਦਿਨਾਂ ਤੱਕ ਠੰਢ ਤੋਂ ਰਾਹਤ ਮਿਲ ਸਕਦੀ ਹੈ । ਦਿੱਲੀ-ਐਨਸੀਆਰ ਵਿੱਚ ਬੁੱਧਵਾਰ ਨੂੰ ਧੁੱਪ ਕਾਰਨ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਇਆ ਹੈ। ਇਸ ਕਾਰਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਪਿਛਲੇ ਦਿਨਾਂ ਦੇ ਮੁਕਾਬਲੇ ਵੱਧ ਰਿਹਾ। ਹਾਲਾਂਕਿ ਸਵੇਰੇ ਸੰਘਣੀ ਧੁੰਦ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ ।
ਸੰਘਣੀ ਧੁੰਦ ਕਾਰਨ ਹਿਸਾਰ, ਅੰਬਾਲਾ ਅਤੇ ਭਿਵਾਨੀ ਵਿੱਚ ਸਵੇਰੇ 8.30 ਵਜੇ ਤੱਕ ਵਿਜ਼ੀਬਿਲਟੀ 25 ਮੀਟਰ ਤੱਕ ਰਹੀ। ਪਾਲਮ ‘ਚ 50 ਮੀਟਰ, ਸਫਦਰਜੰਗ ਅਤੇ ਅਯਾਨਗਰ ‘ਚ 200 ਮੀਟਰ ਤੱਕ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਦਿੱਲੀ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 20.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਘੱਟ 5.9 ਡਿਗਰੀ ਸੈਲਸੀਅਸ ਰਿਹਾ। ਅਯਾਨਗਰ ‘ਚ ਸਭ ਤੋਂ ਘੱਟ ਤਾਪਮਾਨ 5.2, ਰਿਜ ‘ਚ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਦਿੱਲੀ-ਐਨਸੀਆਰ ਜਨਵਰੀ ਦੇ ਪਹਿਲੇ ਹਫ਼ਤੇ ਦੇ ਅੰਤ ਤੋਂ ਠੰਢ ਨਾਲ ਜੂਝ ਰਿਹਾ ਸੀ। ਇਸ ਇੱਕ ਦਿਨ ਦੌਰਾਨ ਘੱਟੋ-ਘੱਟ ਤਾਪਮਾਨ 1.9 ਡਿਗਰੀ ਤੱਕ ਪਹੁੰਚ ਗਿਆ ਸੀ।
ਐਨਸੀਆਰ ਖੇਤਰਾਂ ਦੇ ਤਾਪਮਾਨ ਵਿੱਚ ਵੀ ਵਾਧਾ ਹੋਇਆ ਹੈ। ਗੁਰੂਗ੍ਰਾਮ ‘ਚ ਘੱਟੋ-ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ, ਨੋਇਡਾ ‘ਚ 8.1 ਡਿਗਰੀ ਸੈਲਸੀਅਸ, ਗਾਜ਼ੀਆਬਾਦ ‘ਚ 7.4 ਡਿਗਰੀ ਸੈਲਸੀਅਸ, ਫਰੀਦਾਬਾਦ ‘ਚ 9.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਮੌਸਮ ਵਿਭਾਗ ਅਨੁਸਾਰ ਤਿੰਨ-ਚਾਰ ਦਿਨਾਂ ਤੱਕ ਕੜਾਕੇ ਦੀ ਠੰਢ ਤੋਂ ਰਾਹਤ ਮਿਲੇਗੀ। ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਅਜਿਹਾ ਹੋਵੇਗਾ। ਇਸ ਕਾਰਨ ਪਹਾੜਾਂ ਤੋਂ