Site icon TheUnmute.com

ਰੈੱਡ ਕਰਾਸ ਦਿਹਾੜੇ ਦੇ ਸਬੰਧ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਨੀ ਖੇੜਾ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ

Red Cross Day

ਫਾਜ਼ਿਲਕਾ 7 ਮਈ 2024: ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜ਼ਿਲਕਾ ਦੇ ਹੁਕਮਾਂ ਅਨੁਸਾਰ ਅਤੇ ਡਾ. ਕਵਿਤਾ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਦੇਖਰੇਖ ਵਿੱਚ ਵਿਸ਼ਵ ਰੈੱਡ ਕਰਾਸ ਦਿਹਾੜੇ (Red Cross Day) ਦੇ ਸਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਨੀ ਖੇੜਾ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ। ਜਿਸ ਵਿੱਚ ਵਿਨੋਦ ਖੁਰਾਣਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਬੀਈਈ, ਸੁਖਵਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਨੇ ਭਾਗ ਗਿਆ।

ਇਸ ਸਮੇਂ ਵਿਨੋਦ ਖੁਰਾਣਾ ਨੇ ਦੱਸਿਆ ਕਿ ਇਹ ਦਿਨ ਮਨਾਉਣ ਦਾ ਮਕਸਦ ਆਮ ਲੋਕਾਂ ਵਿੱਚ ਰੈੱਡ ਕਰਾਸ (Red Cross Day) ਸਬੰਧੀ ਜਾਗਰੂਕ ਕਰਨਾ, ਮਾਨਵਤਾ ਦੀ ਸੇਵਾ ਕਰਨਾ ਅਤੇ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਦੱਸਿਆ ਕਿ ਇਹ ਦਿਨ ਹੈਨਰੀ ਡੁਨੰਤ ਜਿਨ੍ਹਾਂ ਨੇ ਰੈੱਡ ਕਰਾਸ ਸੰਸਥਾ ਨੂੰ ਹੋਂਦ ਵਿੱਚ ਲਿਆਂਦਾ, ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਇਹ ਦਿਨ ਉਹਨਾਂ ਲੋਕਾਂ ਨੂੰ ਸਮਰਪਿਤ ਹੈ ਜੋ ਬਹੁਤ ਸਾਰੀਆਂ ਕੁਦਰਤੀ ਬਿਪਤਾਵਾਂ ਨਾਲ ਘਿਰੇ ਹਨ, ਐਪੀਡੈਮਿਕ ਬਿਮਾਰੀ ਨਾਲ ਗ੍ਰਹਿਸਤ ਹਨ।

ਉਹਨਾਂ ਦੱਸਿਆ ਕਿ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਸਮਾਜ ਵਿੱਚ ਬਹੁਤ ਸਾਰੀਆਂ ਸਵੈ ਸੇਵੀ ਸੰਸਥਾਵਾਂ ਹੋਂਦ ਵਿੱਚ ਆਈਆਂ ਹਨ। ਇਸ ਸਮੇਂ ਮਾਨਵਤਾ ਦੀ ਸੇਵੀ, ਦੀਨ ਦੁਖੀਆਂ ਅਤੇ ਲੋੜਵੰਦਾਂ ਦੀ ਸਹਾਇਤਾ, ਬਿਮਾਰੀਆਂ ਦੀ ਰੋਕਥਾਮ, ਦੇਸ਼ ਦੀ ਉਨਤੀ ਅਤੇ ਖੂਨਦਾਨ ਕਰਨ, ਹੈਨਰੀ ਅਤੇ ਭਾਈ ਘਨ੍ਹਈਆ ਦੇ ਦੱਸੇ ਮਾਰਗਾਂ ਤੇ ਚੱਲਣ ਲਈ ਬੱਚਿਆਂ ਅਤੇ ਅਧਿਆਪਿਕਾਂ ਨੂੰ ਪ੍ਰਣ ਵੀ ਕਰਵਾਇਆ। ਇਸ ਸਮੇਂ ਸਕੂਲ ਸੁਮਨ ਰਾਣੀ ਵਾਈਸ ਪ੍ਰਿੰਸੀਪਲ, ਅਧਿਆਪਿਕ ਅਤੇ ਬੱਚੇ ਹਾਜ਼ਰ ਸਨ।

Exit mobile version