Site icon TheUnmute.com

ਚੰਡੀਗੜ੍ਹ ‘ਚ ਨਗਰ ਨਿਗਮ ਨੇ ਪੀਲੇ ਪੰਜੇ ਨਾਲ ਢਾਹਿਆ ਰਾਮ ਮੰਦਿਰ, ਸਥਾਨਕ ਵਾਸੀਆਂ ‘ਚ ਰੋਹ

Chandigarh

ਚੰਡੀਗੜ੍ਹ, 23 ਦਸੰਬਰ 2023: ਚੰਡੀਗੜ੍ਹ (Chandigarh) ਦੇ ਫੇਜ਼-1 ਦੇ ਬਾਪੂਧਾਮ ‘ਚ ਮੰਦਰ ਨੂੰ ਨਗਰ ਨਿਗਮ ਵੱਲੋਂ ਜੇ.ਸੀ.ਬੀ ਮਸ਼ੀਨ ਨਾ ਢਾਹ ਦਿੱਤਾ | ਜਿਸਦੇ ਚੱਲਦੇ ਸਥਾਨਕ ਲੋਕਾਂ ‘ਚ ਰੋਹ ਦੇਖਿਆ ਜਾ ਰਿਹਾ ਹੈ | ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਬਾਪੂਧਾਮ, ਚੰਡੀਗੜ੍ਹ ਵਾਸੀਆਂ ਤੋਂ ਸੂਚਨਾ ਮਿਲੀ ਕਿ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਵਨ ਫੇਸ ਬਾਪੂਧਾਮ ‘ਚ ਮੰਦਰ ‘ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਦੇ ਰੋਕਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਦਰ ‘ਤੇ ਪੀਲੇ ਪੰਜੇ ਦੀ ਵਰਤੋਂ ਕੀਤੀ ਅਤੇ ਮੰਦਰ ਦੇ ਕੁਝ ਹਿੱਸਿਆਂ ਨੂੰ ਢਾਹ ਦਿੱਤਾ । ਉਨ੍ਹਾਂ ਕਿਹਾ ਕਿ ਨਾ ਤਾਂ ਕਿਸੇ ਨੂੰ ਕੋਈ ਨੋਟਿਸ ਦਿੱਤਾ ਗਿਆ ਅਤੇ ਨਾ ਹੀ ਕਿਸੇ ਨੂੰ ਪਤਾ ਲੱਗਾ ਕਿ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀ ਮੰਦਰ ਨੂੰ ਢਾਹੁਣ ਲਈ ਬਾਪੂਧਾਮ ਪਹੁੰਚ ਰਹੇ ਹਨ।

ਦੀਪਾ ਦੂਬੇ ਨੇ ਕਿਹਾ ਕਿ ਕੀ ਭਾਜਪਾ ਅਤੇ ਭਾਜਪਾ ਦੇ ਸ਼ਾਸਨ ਵਾਲੇ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀ ਸਿਰਫ਼ ਖਾਣ-ਪੀਣ ਲਈ ਹੀ ਸ੍ਰੀ ਰਾਮ ਮੰਦਰ ਦੇ ਸ਼ਾਨਦਾਰ ਉਦਘਾਟਨ ਵਿੱਚ ਲੱਗੇ ਹੋਏ ਹਨ ਅਤੇ ਦੂਜੇ ਪਾਸੇ ਚੰਡੀਗੜ੍ਹ ਸ਼ਹਿਰ ਦੀ ਕਲੋਨੀ ਵਿੱਚ ਬਣੇ ਮੰਦਰਾਂ ’ਤੇ ਪੀਲੇ ਪੰਜੇ ਦੀ ਵਰਤੋਂ ਕੀਤੀ ਗਈ ਹੈ।

ਦੂਬੇ ਨੇ ਕਿਹਾ ਕਿ ਬਾਪੂਧਾਮ (Chandigarh) ‘ਚ ਮੰਦਰ ‘ਤੇ ਪੀਲੇ ਪੰਜੇ ਦਾ ਇਸਤੇਮਾਲ ਕਿਸ ਹੱਦ ਤੱਕ ਜਾਇਜ਼ ਹੈ। ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ‘ਤੇ ਕਿਉਂ ਤੁਲੇ ਹੋਏ ਹਨ? ਇੱਕ ਪਾਸੇ ਭਾਜਪਾ ਰਾਮ ਮੰਦਰ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਭਾਜਪਾ ਸ਼ਾਸਤ ਪ੍ਰਸ਼ਾਸਨ ਦੇ ਅਧਿਕਾਰੀ ਚੰਡੀਗੜ੍ਹ ਦੀ ਕਲੋਨੀ ਵਿੱਚ ਮੰਦਰਾਂ ਨੂੰ ਢਾਹੁਣ ’ਤੇ ਕਿਉਂ ਤੁਲੇ ਹੋਏ ਹਨ।

ਮਹਿਲਾ ਕਾਂਗਰਸ ਨੇ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਾਪੂਧਾਮ ਵਿੱਚ ਜੋ ਮੰਦਰ ਢਾਹਿਆ ਗਿਆ ਹੈ, ਉਸ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਵੱਲੋਂ ਛੇਤੀ ਤੋਂ ਛੇਤੀ ਦੁਬਾਰਾ ਬਣਾਇਆ ਜਾਵੇ ਅਤੇ ਜਿਨ੍ਹਾਂ ਅਧਿਕਾਰੀਆਂ ਨੇ ਮੰਦਰਾਂ ‘ਤੇ ਪੀਲਾ ਪੰਜਾ ਮੰਦਿਰ ਚਲਾ ਦਿੱਤਾ ਹੈ, ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇ ਅਤੇ ਜਨਤਕ ਮੁਆਫ਼ੀ ਮੰਗਣ ।

ਮੰਦਰ ਦੀ ਮੁਖੀ ਸੀਬੋ ਦੇਵੀ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਇੱਕੋ ਮੰਗ ਹੈ ਕਿ ਇਸ ਮੰਦਰ ਨੂੰ ਪ੍ਰਸ਼ਾਸਨ ਛੇਤੀ ਤੋਂ ਛੇਤੀ ਦੁਬਾਰਾ ਬਣਾਇਆ ਜਾਵੇ ਅਤੇ ਜੇਕਰ ਮੰਦਰ ਨੂੰ ਢਾਹੁਣਾ ਹੀ ਸੀ ਤਾਂ ਘੱਟੋ-ਘੱਟ ਉਨ੍ਹਾਂ ਨੂੰ ਪਹਿਲਾਂ ਸਾਨੂੰ ਨੋਟਿਸ ਦੇਣਾ ਚਾਹੀਦਾ ਸੀ ਤਾਂ ਜੋ ਅਸੀਂ ਇਸ ਮੰਦਰ ‘ਚ ਪਈਆਂ ਪਵਿੱਤਰ ਮੂਰਤੀਆਂ ਨੂੰ ਬਚਾ ਸਕੀਏ। ਮੰਦਰ ਉੱਤੇ ਪੀਲੇ ਪੰਜੇ ਦੀ ਵਰਤੋਂ ਕਰਨਾ ਕਿੱਥੇ ਉਚਿਤ ਹੈ?

ਰਵੀ ਠਾਕੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਕਿਹਾ ਕਿ ਬਾਪੂਧਾਮ ਦਾ ਕੌਂਸਲਰ ਭਾਜਪਾ ਦਾ ਹੈ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਜਪਾ ਦਾ ਕੌਂਸਲਰ ਹੋਣ ਦੇ ਬਾਵਜੂਦ ਬਾਪੂਧਾਮ ਫੇਜ਼-1 ਵਿੱਚ ਮੰਦਰ ’ਤੇ ਪੀਲਾ ਪੰਜਾ ਚਲਾ ਦਿੱਤਾ ਗਿਆ ਹੈ ਅਤੇ ਕੌਂਸਲਰ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਕੀ ਭਾਜਪਾ ਆਗੂ ਤੇ ਕੌਂਸਲਰ ਸਿਰਫ਼ ਦਿਖਾਵੇ ਲਈ ਹੀ ਰਾਮ ਭਗਤ ਹਨ ?

Exit mobile version