July 8, 2024 8:06 pm

ਬਜਟ ਸੈਸ਼ਨ ‘ਚ ਪੈਗਾਸਸ ਤੇ ਕਿਸਾਨਾਂ ਦੇ ਮੁੱਦੇ ‘ਤੇ ਹੋ ਸਕਦੈ ਹੰਗਾਮਾ

ਚੰਡੀਗੜ੍ਹ 30 ਜਨਵਰੀ 2022: ਸੰਸਦ ਦਾ ਬਜਟ ਸੈਸ਼ਨ (budget session) ਸੋਮਵਾਰ 31 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਾਲ ਦਾ ਪਹਿਲਾ ਸੈਸ਼ਨ ਹੋਣ ਕਰਕੇ ਪਰੰਪਰਾ ਅਨੁਸਾਰ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਣ ਨਾਲ ਹੋਵੇਗੀ। ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਖ਼ਤਰੇ ਦੇ ਕਾਰਨ ਸੰਸਦ ‘ਚ ਇਹ ਬਜਟ ਸੈਸ਼ਨ ਕਈ ਪਾਬੰਦੀਆਂ ਦੇ ਨਾਲ ਸ਼ੁਰੂ ਹੋਵੇਗਾ । ਇਸਦੇ ਚਲਦੇ ਸੰਸਦ ਦੇ ਦੋਵੇਂ ਸਦਨ ਲੋਕ ਸਭਾ ਅਤੇ ਰਾਜ ਸਭਾ ਨੂੰ ਦੋ ਸ਼ਿਫਟਾਂ ‘ਚ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਸਾਲ ਦਾ ਪਹਿਲਾ ਸੈਸ਼ਨ ਕੋਰੋਨਾ ਦੌਰ ਅਤੇ ਚੋਣ ਮਾਹੌਲ ‘ਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਪੰਜ ਰਾਜਾਂ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਕਿਸਾਨ ਜਥੇਬੰਦੀਆਂ ਦੀ ਸਰਗਰਮੀ ਦਾ ਅਸਰ ਬਜਟ ਸੈਸ਼ਨ ਦੇ ਪਹਿਲੇ ਪੜਾਅ ’ਤੇ ਵੀ ਤੈਅ ਮੰਨਿਆ ਜਾ ਰਿਹਾ ਹੈ। ਪਾਰਲੀਮੈਂਟ ਸੈਸ਼ਨ ਤੋਂ ਠੀਕ ਪਹਿਲਾਂ ਪੈਗਾਸਸ ਸੌਦੇ ਨੂੰ ਲੈ ਕੇ ਇਕ ਵਿਦੇਸ਼ੀ ਅੰਗਰੇਜ਼ੀ ਅਖਬਾਰ ਵਲੋਂ ਕੀਤੇ ਗਏ ਖੁਲਾਸੇ ਦਾ ਅਸਰ ਸੰਸਦ ਦੀ ਕਾਰਵਾਈ ‘ਤੇ ਸਾਫ ਨਜ਼ਰ ਆਵੇਗਾ।

ਇਸਦੇ ਚਲਦੇ ਸਰਕਾਰ ਦੇ ਨਾਲ-ਨਾਲ ਵਿਰੋਧੀ ਧਿਰ ਨੇ ਵੀ ਸੰਸਦ ਦੇ ਬਜਟ ਸੈਸ਼ਨ ( budget session) ਨੂੰ ਲੈ ਕੇ ਆਪਣੀਆਂ ਤਿਆਰੀਆਂ ਕਰ ਲਈਆਂ ਹਨ। ਸਰਕਾਰ ਦੀ ਇਹ ਕੋਸ਼ਿਸ਼ ਰਹੇਗੀ ਕਿ ਦੋਵਾਂ ਸਦਨਾਂ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਈ ਜਾਵੇ ਤਾਂ ਜੋ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾ ਸਕੇ ਅਤੇ ਸਰਕਾਰ ਨੂੰ ਸਦਨ ਰਾਹੀਂ ਆਪਣੀਆਂ ਪ੍ਰਾਪਤੀਆਂ ਬਾਰੇ ਵੋਟਰਾਂ ਨੂੰ ਜਾਣੂ ਕਰਵਾਇਆ ਜਾ ਸਕੇ। ਇਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੇ ਦੋਵੇਂ ਸਦਨਾਂ ਨੂੰ ਮਿਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਵੀ ਦੋ ਵਾਰ ਦਿੱਤਾ ਜਾ ਸਕਦਾ ਹੈ।

ਇਸਦੇ ਚਲਦੇ ਦੂਜੇ ਪਾਸੇ ਵੀ ਵਿਰੋਧੀ ਧਿਰ ਕੋਲ ਮੁੱਦਿਆਂ ਦੀ ਭਰਮਾਰ ਹੈ, ਜਿਸ ਦੀ ਮਦਦ ਨਾਲ ਉਹ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੇ। ਪਾਰਲੀਮੈਂਟ ਸੈਸ਼ਨ ਤੋਂ ਠੀਕ ਪਹਿਲਾਂ ਪੈਗਾਸਸ ਸੌਦੇ (Pegasus) ਬਾਰੇ ਇੱਕ ਵਿਦੇਸ਼ੀ ਅੰਗਰੇਜ਼ੀ ਅਖਬਾਰ ਵੱਲੋਂ ਕੀਤੇ ਗਏ ਖੁਲਾਸਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਰਕਾਰ ਵਿਰੁੱਧ ਦੋਵਾਂ ਸਦਨਾਂ ਵਿੱਚ ਮੋਰਚਾ ਖੋਲ੍ਹਦੀਆਂ ਨਜ਼ਰ ਆਉਣਗੀਆਂ। ਪੰਜ ਰਾਜਾਂ ਵਿੱਚ ਹੋ ਰਹੀਆਂ ਚੋਣਾਂ ਅਤੇ ਕਿਸਾਨ ਜਥੇਬੰਦੀਆਂ ਦੀ ਸਰਗਰਮੀ ਦਾ ਅਸਰ ਬਜਟ ਸੈਸ਼ਨ ਦੇ ਪਹਿਲੇ ਪੜਾਅ ਵਿੱਚ ਵੀ ਤੈਅ ਮੰਨਿਆ ਜਾ ਰਿਹਾ ਹੈ।