Site icon TheUnmute.com

ਬਠਿੰਡਾ ‘ਚ ਮੰਦਰ ਦਾ ਲੈਂਟਰ ਡਿੱਗਣ ਕਾਰਨ 10 ਤੋਂ 12 ਜਣੇ ਹੇਠਾਂ ਦਬੇ, NDRF ਤੇ ਐਨਜੀਓ ਨੇ ਕੱਢੇ

Bathinda

ਬਠਿੰਡਾ 30 ਜਨਵਰੀ 2023: ਪੰਜਾਬ ਦੇ ਬਠਿੰਡਾ (Bathinda) ਦੇ ਰਿੰਗ ਰੋਡ ਫੇਜ਼-2 ‘ਤੇ ਸਾਲਾਸਰ ਬਾਲਾਜੀ ਮੰਦਰ ਦਾ ਲੈਂਟਰ ਡਿੱਗ ਗਿਆ। ਲੈਂਟਰ ਡਿੱਗਣ ਨਾਲ ਕਰੀਬ 10 ਤੋਂ 12 ਜਣੇ ਮਲਬੇ ਹੇਠਾਂ ਦੱਬ ਗਏ। ਲੈਂਟਰ ਡਿੱਗਣ ਦੀ ਆਵਾਜ਼ ਸੁਣਦੇ ਹੀ ਆਸਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਮੌਕੇ ‘ਤੇ ਮਲਬੇ ਹੇਠ ਦੱਬੇ ਇਕ ਬੱਚੇ ਨੂੰ ਬਚਾ ਲਿਆ, ਬਾਕੀ ਨੂੰ ਬਾਹਰ ਕੱਢਣ ਲਈ ਪੁਲਿਸ ਅਤੇ ਐਨਜੀਓ ਨੂੰ ਸੂਚਿਤ ਕੀਤਾ ਗਿਆ ।

ਸੂਚਨਾ ਤੋਂ ਬਾਅਦ ਗੈਰ-ਸਰਕਾਰੀ ਸੰਗਠਨ ਦੇ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਮਦਦ ਲਈ ਕਰੀਬ 8 ਐਂਬੂਲੈਂਸਾਂ ਨੂੰ ਬੁਲਾਇਆ ਗਿਆ । ਮਾਮਲਾ ਵਧਦਾ ਦੇਖ ਪੁਲਿਸ ਨੇ ਤੁਰੰਤ ਐਨਡੀਆਰਐਫ ਟੀਮ ਨੂੰ ਸੂਚਿਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਕਰੀਬ 4 ਤੋਂ 5 ਜਣਿਆਂ ਨੂੰ ਮਲਬੇ ‘ਚੋਂ ਬਾਹਰ ਕੱਢਿਆ ਗਿਆ। ਰਾਹਤ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ।

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਦੁਪਹਿਰ 12 ਵਜੇ ਮੰਦਰ ‘ਚ ਲੈਂਟਰ ਪਾਉਣ ਦਾ ਕੰਮ ਸ਼ੁਰੂ ਹੋ ਗਿਆ। ਇਹ ਕੰਮ ਸ਼ਾਮ 4.30 ਵਜੇ ਪੂਰਾ ਹੋਇਆ। ਇਸ ਤੋਂ ਬਾਅਦ ਕੁਝ ਲੋਕ ਮੰਦਰ ‘ਚ ਬਣੇ ਲੈਂਟਰ ਹੇਠਾਂ ਖੜ੍ਹੇ ਸਨ। ਆਰਤੀ ਖਤਮ ਹੋ ਚੁੱਕੀ ਸੀ। ਜਦੋਂ ਸ਼ਰਧਾਲੂਆਂ ਵਿੱਚ ਪ੍ਰਸਾਦ ਵੰਡਿਆ ਜਾ ਰਿਹਾ ਸੀ ਤਾਂ ਅਚਾਨਕ ਲੈਂਟਰ ਡਿੱਗ ਗਿਆ।

ਕੁਝ ਲੋਕ ਲੈਂਟਰ ਦੇ ਉੱਪਰ ਚੜ੍ਹ ਕੇ ਸਫਾਈ ਆਦਿ ਕਰ ਰਹੇ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਹੇਠਾਂ ਦੱਬਣ ਵਾਲਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਰਾਹਤ ਕਾਰਜਾਂ ਲਈ ਕਰੇਨ ਮੰਗਵਾਈ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਐਨ.ਡੀ.ਆਰ.ਐਫ. ਫਿਲਹਾਲ ਸਥਿਤੀ ਆਮ ਵਾਂਗ ਹੈ।

ਸਾਲਾਸਰ ਬਾਲਾਜੀ ਦਾ ਇਹ ਮੰਦਰ ਡੇਢ ਸਾਲ ਪਹਿਲਾਂ ਹੀ ਰਿੰਗ ਰੋਡ ਫੇਜ਼-2 ਵਿੱਚ ਬਣਿਆ ਹੈ। ਮੰਦਰ ਵਿੱਚ ਸ਼ਰਧਾਲੂ ਆਉਂਦੇ-ਜਾਂਦੇ ਰਹਿੰਦੇ ਹਨ। ਇਹ ਲੈਂਟਰ ਸ਼ਰਧਾਲੂਆਂ ਦੇ ਸਹਿਯੋਗ ਨਾਲ ਐਤਵਾਰ ਨੂੰ ਪਾਇਆ ਜਾ ਰਿਹਾ ਸੀ । ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਦਰ ਦਾ ਲੈਂਟਰ ਦੁਬਾਰਾ ਪਾਇਆ ਜਾਵੇ। ਦੂਜੇ ਪਾਸੇ ਜ਼ਖਮੀਆਂ ਦਾ ਵੀ ਇਲਾਜ ਹੋਣਾ ਚਾਹੀਦਾ ਹੈ।

Exit mobile version