July 5, 2024 12:17 am
Assam

ਆਸਾਮ ‘ਚ ਜੰਗਲ ਅੰਦਰ ਜ਼ਮੀਨ ਹੇਠਾਂ ਦੱਬੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ, ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ

ਚੰਡੀਗੜ੍ਹ 22 ਅਕਤੂਬਰ 2022: ਆਸਾਮ (Assam) ਪੁਲਿਸ ਨੇ ਸ਼ਨੀਵਾਰ ਨੂੰ ਕਾਰਬੀ ਐਂਗਲੌਂਗ ਜ਼ਿਲ੍ਹੇ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਸੁਪਰਡੈਂਟ ਸੰਜੀਵ ਸੈਕਿਆ ਨੇ ਦੱਸਿਆ ਕਿ ਹਥਿਆਰ ਅਤੇ ਗੋਲਾ-ਬਾਰੂਦ ਡੀਪੂ-ਧਨਸਿਰੀ ਰੋਡ ਨੇੜੇ ਜੰਗਲ ਵਿੱਚ ਹਾਥੀ ਕੈਂਪ ਦੇ ਅੰਦਰ ਦੱਬਿਆ ਗਿਆ ਸੀ।

ਪੁਲਿਸ ਦੇ ਮੁਤਾਬਕ ਮੁਖਬਰ ਦੀ ਸੂਚਨਾ ਦੇ ਆਧਾਰ ‘ਤੇ ਮੌਕੇ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਐਸਪੀ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਸਮਾਨ ਵਿੱਚ ਦੋ ਗ੍ਰਨੇਡ, 69 ਜਿੰਦਾ ਗੋਲਾ-ਬਾਰੂਦ ਅਤੇ ਇੱਕ ਏਕੇ-47 ਰਾਈਫਲ ਦਾ ਇੱਕ ਮੈਗਜ਼ੀਨ, 12 ਐਸਐਲਆਰ ਅਤੇ ਦੋ ਪਿਸਤੌਲ ਮੈਗਜ਼ੀਨ ਸ਼ਾਮਲ ਹਨ।

ਇਸਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਅਸਲੇ ਨੂੰ ਵਿਦਰੋਹੀ ਸੰਗਠਨ ਦਿਮਾਸਾ ਨੈਸ਼ਨਲ ਲਿਬਰੇਸ਼ਨ ਟ੍ਰਾਈਬਲ (ਡੀਐਨਐਲਟੀ) ਨੇ ਕਰੀਬ ਚਾਰ ਮਹੀਨੇ ਪਹਿਲਾਂ ਜ਼ਮੀਨ ਵਿੱਚ ਦਬਾਇਆ ਸੀ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਫੜਨ ਲਈ ਜੰਗਲਾਂ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।