July 2, 2024 7:35 pm
Amul

ਤਿਉਹਾਰਾਂ ਦੇ ਸੀਜ਼ਨ ‘ਚ ਮਹਿੰਗਾਈ ਦਾ ਇੱਕ ਹੋਰ ਝਟਕਾ, ਅਮੁਲ ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ

ਚੰਡੀਗੜ੍ਹ 15 ਅਕਤੂਬਰ 2022: ਤਿਉਹਾਰਾਂ ਦੇ ਸੀਜ਼ਨ ‘ਤੇ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਅਮੁਲ (Amul) ਨੇ ਦਿੱਲੀ ਖੇਤਰ ‘ਚ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਦਾ ਵਾਧਾ ਕੀਤਾ ਹੈ। ਹੁਣ ਦਿੱਲੀ ਵਿੱਚ ਇੱਕ ਲੀਟਰ ਫੁੱਲ ਕਰੀਮ ਦੁੱਧ ਦੀ ਕੀਮਤ 63 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਕੱਲ੍ਹ ਜਾਰੀ ਕੀਤੇ ਗਏ ਮਹਿੰਗਾਈ ਅੰਕੜਿਆਂ ਅਨੁਸਾਰ ਪਸ਼ੂ ਖੁਰਾਕ ਦੀ ਮਹਿੰਗਾਈ ਦਰ 9 ਸਾਲਾਂ ਤੋਂ 25 ਫੀਸਦੀ ਤੋਂ ਵੱਧ ਦੇ ਰਿਕਾਰਡ ਪੱਧਰ ਦੇ ਨੇੜੇ ਹੈ। ਇਸ ਕਾਰਨ ਦੁੱਧ ਉਤਪਾਦਕ ਕਿਸਾਨਾਂ ਦੀ ਲਾਗਤ ਵਿੱਚ ਭਾਰੀ ਉਛਾਲ ਆਇਆ ਹੈ। ਅਮੂਲ ਵਧਦੀ ਲਾਗਤ ਦਾ ਹਵਾਲਾ ਦਿੰਦੇ ਹੋਏ ਕੀਮਤਾਂ ਵਧਾ ਰਹੀ ਹੈ।

ਕੰਪਨੀਆਂ ਵਲੋਂ ਯਰਹ ਤਰਕ ਦਿੱਤਾ ਗਿਆ ਕਿ ਦੁੱਧ ਮਹਿੰਗਾ ਹੋਣ ਦਾ ਮੁੱਖ ਕਾਰਨ ਪਸ਼ੂਆਂ ਦੀ ਖੁਰਾਕ ਦੀ ਕੀਮਤ ਹੈ। ਕੱਲ੍ਹ ਜਾਰੀ ਅੰਕੜਿਆਂ ਮੁਤਾਬਕ ਸਤੰਬਰ ਮਹੀਨੇ ਵਿੱਚ ਮਹਿੰਗਾਈ ਦਰ 25.23 ਫੀਸਦੀ ਰਹੀ ਹੈ। ਜੋ ਪਿਛਲੇ ਸਾਲ ਦੇ ਇਸੇ ਮਹੀਨੇ 20.57 ਫੀਸਦੀ ‘ਤੇ ਸੀ। ਅਗਸਤ ਮਹੀਨੇ ‘ਚ ਚਾਰੇ ਦੀ ਮਹਿੰਗਾਈ ਦਰ 25.54 ਫੀਸਦੀ ਦੇ ਪੱਧਰ ‘ਤੇ ਪਹੁੰਚ ਗਈ ਸੀ, ਜੋ 9 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਸੀ।