Site icon TheUnmute.com

ਅਮਰੀਕਾ ‘ਚ ਪਾਇਲਟ ਨੇ ਜਹਾਜ਼ ਨੂੰ ਵਾਲਮਾਰਟ ‘ਚ ਹਾਦਸਾਗ੍ਰਸਤ ਕਰਨ ਦੀ ਦਿੱਤੀ ਧਮਕੀ

WalMart

ਚੰਡੀਗੜ੍ਹ 03 ਸਤੰਬਰ 2022: ਅਮਰੀਕਾ ਮਿਸੀਸਿਪੀ ਵਿੱਚ ਟੂਪੇਲੋ ਦੇ ਪਾਇਲਟ ਨੇ ਵਾਲਮਾਰਟ ਸਟੋਰ ਵਿੱਚ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਧਮਕੀ ਦਿੱਤੀ। ਪਾਇਲਟ ਨੇ E911 (ATC) ਨਾਲ ਸੰਪਰਕ ਕੀਤਾ ਅਤੇ ਜਾਣਬੁੱਝ ਕੇ ਵੈਸਟ ਮੇਨ ‘ਤੇ ਵਾਲਮਾਰਟ (WalMart) ‘ਤੇ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਧਮਕੀ ਦਿੱਤੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ ‘ਚ ਆਈ, ਸਟੋਰ ਨੂੰ ਖਾਲੀ ਕਰਵਾ ਲਿਆ ਗਿਆ ਹੈ।

ਟੂਪੇਲੋ ਪੁਲਿਸ ਵਿਭਾਗ (ਟੀਪੀਡੀ) ਇਸ ਮਾਮਲੇ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਗਵਰਨਰ ਟੇਟ ਰੀਵਜ਼ ਨੇ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ| ਪੁਲਿਸ ਨੇ ਦੱਸਿਆ ਕਿ ਪਾਇਲਟ ਨਾਲ ਸਿੱਧੀ ਗੱਲਬਾਤ ਸ਼ੁਰੂ ਹੋ ਗਈ ਹੈ। ਜਹਾਜ਼ ਤਿੰਨ ਘੰਟੇ ਤੋਂ ਵੀ ਵੱਧ ਸਮੇਂ ਤੋਂ ਇਸ ਖੇਤਰ ਵਿੱਚ ਚੱਕਰ ਲਗਾ ਰਿਹਾ ਹੈ।

Exit mobile version