ਬਰਫੀਲੇ ਤੂਫਾਨ

ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 34 ਤੋਂ ਪਾਰ

ਚੰਡੀਗੜ੍ਹ 26 ਦਸੰਬਰ 2022: ਅਮਰੀਕਾ ‘ਚ ਸਰਦੀਆਂ ਦੇ ਮੱਧ ‘ਚ ਬਰਫੀਲੇ ਤੂਫਾਨ ਨੇ ਤਬਾਹੀ ਮਚਾਈ। ਜਿਸਦੇ ਚੱਲਦੇ ਹੁਣ ਤੱਕ 34 ਤੋਂ ਵੱਧ ਜਣੇ ਆਪਣੀ ਜਾਨ ਗੁਆ ​​ਚੁੱਕੇ ਹਨ। ਇਸੇ ਦੌਰਾਨ ਇੱਕ ਵਿਅਕਤੀ ਦੇ ਜਨਮ ਦਿਨ ਮੌਕੇ ਭਾਰੀ ਬਰਫ਼ ਕਾਰਨ ਖ਼ੂਨ ਜੰਮ ਗਿਆ ਅਤੇ ਉਸਦੀ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਨਿਊਯਾਰਕ ਦਾ ਬਫੇਲੋ ਸ਼ਹਿਰ ਬਰਫੀਲੇ ਤੂਫਾਨ ਦੀ ਲਪੇਟ ‘ਚ ਹੈ। ਇੱਥੇ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ ਅਤੇ ਹੁਣ ਤੱਕ 16 ਮੌਤਾਂ ਦੀ ਪੁਸ਼ਟੀ ਹੋ ​​ਚੁੱਕੀ ਹੈ।

ਦੱਸ ਦੇਈਏ ਕਿ ਅਮਰੀਕਾ ਵਿੱਚ ਬਰਫੀਲੇ ਤੂਫਾਨ ਕਾਰਨ ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਤੂਫਾਨ ਕਾਰਨ 20 ਲੱਖ ਲੋਕਾਂ ਦੇ ਘਰਾਂ ‘ਚ ਬਿਜਲੀ ਗੁੱਲ ਹੋ ਗਈ ਹੈ ਅਤੇ 5200 ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਨਿਊਯਾਰਕ ਸਮੇਤ ਕਈ ਵੱਡੇ ਸ਼ਹਿਰਾਂ ‘ਚ ਤਾਪਮਾਨ -6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ।

ਨਿਊਯਾਰਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤੂਫਾਨ ਕਾਰਨ ਇੱਥੋਂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸੋਮਵਾਰ ਸਵੇਰ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਚਾਅ ਲਈ ਗਏ ਲਗਭਗ ਸਾਰੇ ਫਾਇਰ ਇੰਜਨ ਬਰਫਬਾਰੀ ਵਿਚ ਫਸ ਗਏ ਹਨ। ਇਸ ਦੌਰਾਨ, ਪੂਰਬੀ ਅਮਰੀਕਾ ਵਿੱਚ ਇੱਕ ਪ੍ਰਮੁੱਖ ਬਿਜਲੀ ਗਰਿੱਡ ਆਪਰੇਟਰ ਨੇ 65 ਮਿਲੀਅਨ ਲੋਕਾਂ ਨੂੰ ਬਲੈਕਆਊਟ ਚੇਤਾਵਨੀ ਜਾਰੀ ਕੀਤੀ ਹੈ ਅਤੇ 13 ਰਾਜਾਂ ਵਿੱਚ ਵਸਨੀਕਾਂ ਨੂੰ ਬਿਜਲੀ ਬਚਾਉਣ ਲਈ ਕਿਹਾ ਹੈ।

Scroll to Top