Site icon TheUnmute.com

ਫੁੱਟਬਾਲ ਵਿਸ਼ਵ ਕੱਪ ‘ਚ ਵੱਡਾ ਉਲਟਫੇਰ, ਸਾਊਦੀ ਅਰਬ ਨੇ ਦੋ ਵਾਰ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾਇਆ

Saudi Arabia

ਚੰਡੀਗੜ੍ਹ 22 ਨਵੰਬਰ 2022: ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਤੀਜੇ ਦਿਨ ਵੱਡਾ ਉਲਟਫੇਰ ਦੇਖ ਨੂੰ ਮਿਲਿਆ । ਸਾਊਦੀ ਅਰਬ (Saudi Arabia) ਨੇ ਗਰੁੱਪ ਸੀ ਵਿੱਚ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ | ਕਪਤਾਨ ਲਿਓਨਲ ਮੇਸੀ ਦੇ ਗੋਲ ਦੇ ਬਾਵਜੂਦ ਅਰਜਨਟੀਨਾ ਦੀ ਟੀਮ ਇਹ ਮੈਚ ਨਹੀਂ ਜਿੱਤ ਸਕੀ। ਕਤਰ ਵਿੱਚ ਅਰਜਨਟੀਨਾ ਦੀ 36 ਮੈਚਾਂ ਦੀ ਅਜੇਤੂ ਲੜੀ ਟੁੱਟ ਗਈ।

ਅਰਜਨਟੀਨਾ (Argentina) ਨੂੰ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਗਰੁੱਪ ਸੀ ਵਿੱਚ ਸਾਊਦੀ ਅਰਬ ਨੇ ਦੋ ਵਾਰ ਦੇ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾਇਆ। ਕਪਤਾਨ ਲਿਓਨਲ ਮੇਸੀ ਨੇ 10ਵੇਂ ਮਿੰਟ ‘ਚ ਗੋਲ ਕਰਨ ਦੇ ਬਾਵਜੂਦ ਟੀਮ ਮੈਚ ਨਹੀਂ ਜਿੱਤ ਸਕੀ। ਸਾਊਦੀ ਅਰਬ ਲਈ ਸਾਲੇਹ ਅਲਸੇਹਰੀ ਨੇ 48ਵੇਂ ਮਿੰਟ ਅਤੇ ਸਲੇਮ ਅਲਦਵਾਸਰੀ ਨੇ 53ਵੇਂ ਮਿੰਟ ਵਿੱਚ ਗੋਲ ਕੀਤੇ।

Exit mobile version