Bikram Majithia

ਗਨੀਵ ਕੌਰ ਨੇ ਰਾਜਪਾਲ ਤੇ DGP ਨੂੰ ਲਿਖਿਆ ਪੱਤਰ, ਬਿਕਰਮ ਮਜੀਠੀਆ ਦੀ ਜਾਨ ਨੂੰ ਦੱਸਿਆ ਖ਼ਤਰਾ

ਚੰਡੀਗੜ੍ਹ 08 ਜੂਨ 2022: ਨਸ਼ਾ ਤਸਕਰੀ ਮਾਮਲੇ ‘ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਪਟਿਆਲਾ ਦੀ ਕੇਂਦਰੀ ਜੇਲ ‘ਚ ਬੰਦ ਹਨ | ਬੀਤੇ ਦਿਨ ਸ਼ਿਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਮਜੀਠੀਆ ਦੀ ਜਾਨ ਨੂੰ ਗੰਭੀਰ ਖਤਰਾ ਹੈ |ਇਸਦੇ ਚੱਲਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠੀਆ ਤੋਂ ਵਿਧਾਇਕ ਗਨੀਵ ਕੌਰ ਨੇ ਪੰਜਾਬ ਦੇ ਰਾਜਪਾਲ ਅਤੇ ਡੀਜੀਪੀ ਨੂੰ ਸੱਤ ਪੰਨਿਆਂ ਦੀ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿਚ ਜਾਨ ਦਾ ਖ਼ਤਰਾ ਹੈ। ਚਿੱਠੀ ਵਿੱਚ ਉਨ੍ਹਾਂ ਏਡੀਜੀਪੀ ਜੇਲ੍ਹ ਹਰਪ੍ਰੀਤ ਸਿੱਧੂ ਨੂੰ ਹਟਾਉਣ ਦੀ ਮੰਗ ਵੀ ਕੀਤੀ ਹੈ।

ਇਸੇ ਨਾਲ ਹੀ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਏਡੀਜੀਪੀ ਜੇਲ੍ਹ ਹਰਪ੍ਰੀਤ ਸਿੱਧੂ ‘ਤੇ ਗੰਭੀਰ ਦੋਸ਼ ਲਾਏ ਹਨ। ਕਿ ਉਹ ਉਨ੍ਹਾਂ ਦੇ ਪਤੀ ਬਿਕਰਮ ਮਜੀਠੀਆ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਨਵੇਂ ਝੂਠੇ ਕੇਸ ਵਿੱਚ ਵੀ ਫਸਾ ਸਕਦੇ ਹਨ।ਉਨ੍ਹਾਂ ਇਸ ਪੱਤਰ ਦੇ ਪੰਨਾ ਨੰਬਰ 5 ਦੇ 14ਵੇਂ ਕਾਲਮ ਵਿੱਚ ਹਰਪ੍ਰੀਤ ਸਿੱਧੂ ਦੀ ਕਾਬਲੀਅਤ ’ਤੇ ਵੀ ਸ਼ੱਕ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਐਸ.ਟੀ.ਐਫ ਦੇ ਮੁਖੀ ਸਨ ਤਾਂ ਉਹ ਵੀ ਨਸ਼ਿਆਂ ਦੀ ਵਿਕਰੀ ਨੂੰ ਰੋਕਣ ਵਿੱਚ ਨਾਕਾਮ ਰਹੇ ਸਨ। ਐਸਆਈਟੀ ਮੈਂਬਰ ਹੁੰਦਿਆਂ ਉਨ੍ਹਾਂ ਨੇ ਅਕਾਲੀ ਆਗੂ ਅਮਰਪਾਲ ਸਿੰਘ ਬੋਨੀ ਦਾ ਝੂਠਾ ਬਿਆਨ ਦਰਜ ਕਰਵਾਇਆ ਸੀ।

ਗੁਨੀਵ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ ਹਰਪ੍ਰੀਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਦੇ ਪਰਿਵਾਰ ਵਿੱਚ ਪੁਰਾਣੀ ਰੰਜਿਸ਼ ਹੈ। ਸਿੱਧੂ ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਇੱਕ ਮਾਸੀ ਨੂੰ ਮਜੀਠੀਆ ਪਰਿਵਾਰ ਨੇ ਮਾਰਿਆ ਸੀ। ਹਰਪ੍ਰੀਤ ਸਿੰਘ ਸਿੱਧੂ ਦੇ ਪਿਤਾ ਦੇ ਸੁਰੱਖਿਆ ਗਾਰਡ ਵੱਲੋਂ ਬਿਕਰਮ ਮਜੀਠੀਆ ਦੇ ਦਾਦਾ ‘ਤੇ ਵੀ ਫਾਇਰਿੰਗ ਕੀਤੀ ਗਈ ਸੀ। ਇਸੇ ਰੰਜਿਸ਼ ਕਾਰਨ ਹਰਪ੍ਰੀਤ ਸਿੱਧੂ ਨੇ ਆਪਣੇ ਅਹੁਦੇ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।

Scroll to Top