ਚੰਡੀਗੜ੍ਹ, 30 ਅਗਸਤ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਗੁਪਤ ਪੱਤਰ ਚੋਰੀ ਮਾਮਲੇ (ਸਾਈਫਰ ਗੇਟ ਕੇਸ) ਵਿੱਚ 14 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਗਿਆ ਹੈ। ਉਹ 13 ਸਤੰਬਰ ਤੱਕ ਜੇਲ੍ਹ ਵਿੱਚ ਰਹੇਗਾ। ਅਧਿਕਾਰਤ ਸੀਕਰੇਟ ਐਕਟ ਦੇ ਤਹਿਤ ਗਠਿਤ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਇਹ ਫੈਸਲਾ ਦਿੱਤਾ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਮਰਾਨ ਨੂੰ ਸਰਕਾਰੀ ਖ਼ਜ਼ਾਨੇ (ਤੋਸ਼ਾਖਾਨਾ) ਵਿੱਚੋਂ ਤੋਹਫ਼ੇ ਵੇਚਣ ਦੇ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਸੀ। ਹਾਲਾਂਕਿ ਇਸ ਦੇ ਬਾਵਜੂਦ ਉਹ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਿਆ। ਇਸ ਦਾ ਕਾਰਨ ਇਹ ਸੀ ਕਿ ਉਸ ਵਿਰੁੱਧ ਸੀਕ੍ਰੇਟ ਲੈਟਰ ਚੋਰੀ (ਸਾਈਫਰ ਗੇਟ ਕੇਸ) ਦੇ ਕੇਸ ਵਿੱਚ ਵਾਰੰਟ ਜਾਰੀ ਕੀਤੇ ਗਏ ਸਨ। ਇਸ ਲਈ ਉਸ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਵਿਚਾਰਿਆ ਗਿਆ ਸੀ।
ਇਸ ਤੋਂ ਇਲਾਵਾ ਖ਼ਾਨ ਖ਼ਿਲਾਫ਼ ਤਿੰਨ ਕੇਸ ਹਨ ਜਿਨ੍ਹਾਂ ਵਿੱਚ ਜਾਂਚ ਏਜੰਸੀਆਂ ਉਸ ਨੂੰ ਗ੍ਰਿਫ਼ਤਾਰ ਕਰ ਸਕਦੀਆਂ ਹਨ। ਇਹ ਹਨ- ਅਲ-ਕਾਦਿਰ ਟਰੱਸਟ ਘੁਟਾਲਾ, ਮਹਿਲਾ ਜੱਜ ਨੂੰ ਧਮਕੀ ਦੇਣਾ ਅਤੇ ਹਲਫਨਾਮੇ ‘ਚ ਬੇਟੀ (ਟਾਇਰੀਨ ਵ੍ਹਾਈਟ) ਦਾ ਨਾਂ ਲੁਕਾਉਣਾ।