July 1, 2024 1:23 am
Imran Khan

ਇਮਰਾਨ ਖਾਨ ‘ਤੇ ਲੱਗ ਸਕਦੀ ਹੈ ਉਮਰ ਭਰ ਲਈ ਪਾਬੰਦੀ, ਕੀ ਹੈ ਆਰਟੀਕਲ 62

ਚੰਡੀਗੜ 02 ਅਪ੍ਰੈਲ 2022: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਆਪਣੇ ਹੁਣ ਤੱਕ ਦੇ ਸਭ ਤੋਂ ਮੁਸ਼ਕਿਲ ਦੌਰ ‘ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਦੀਆਂ ਮੁਸਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ | ਪਾਕਿਸਤਾਨ ਨੈਸ਼ਨਲ ਅਸੈਂਬਲੀ ‘ਚ ਐਤਵਾਰ ਨੂੰ ਉਨ੍ਹਾਂ ਖਿਲਾਫ ਬੇਭਰੋਸਗੀ ਮਤੇ ‘ਤੇ ਵੋਟਿੰਗ ਹੋਵੇਗੀ । ਇਸ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਇਸ ਤੋਂ ਪਹਿਲਾਂ ਉਹ ਗੁਪਤ ਪੱਤਰ ਚਰਚਾ ‘ਚ ਆ ਚੁੱਕਾ ਹੈ, ਜਿਸ ਨੂੰ ਇਮਰਾਨ ਖਾਨ ਨੇ ਆਪਣੀ ਆਖਰੀ ਬਾਜ਼ੀ ਦੇ ਤੌਰ ‘ਤੇ ਮੀਡੀਆ ਦੇ ਸਾਹਮਣੇ ਰੱਖਿਆ ਸੀ।

ਤੁਹਾਨੂੰ ਦੱਸ ਦਈਏ ਕਿ ਇਮਰਾਨ ਖਾਨ ਨੇ ਇਹ ਚਿੱਠੀ ਦੂਰੋਂ ਹੀ ਪੱਤਰਕਾਰਾਂ ਨੂੰ ਦਿਖਾਈ ਸੀ, ਪਰ ਸਰਕਾਰ ਦੇ ਕਾਨੂੰਨੀ ਸਹਾਇਕਾਂ ਨੇ ਵੀ ਇਮਰਾਨ ਖਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ ਦਫਤਰ ਦੇ ਦਸਤਾਵੇਜ਼ ਸਾਂਝੇ ਕਰਨ ਦੇ ਗੰਭੀਰ ਨਤੀਜੇ ਹੋ ਸਕਦੇ ਹਨ| ਅਜਿਹਾ ਕਿਹਾ ਜਾ ਰਿਹਾ ਹੈ ਕਿ ਸੰਭਾਵਿਤ ਤੌਰ ‘ਤੇ ਉਮਰ ਭਰ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ।

ਜਾਣੋ ਕੀ ਹੈ ਆਰਟੀਕਲ 62

Imran Khan

ਸੂਤਰਾਂ ਦੇ ਮੁਤਾਬਕ ਇਮਰਾਨ ਖਾਨ (Imran Khan) ਨੇ ਵਿਦੇਸ਼ ਦਫਤਰ ਤੋਂ ਮਿਲੇ ਇਕ ਗੁਪਤ ਪੱਤਰ ‘ਤੇ ਕਾਨੂੰਨੀ ਸਲਾਹ ਮੰਗੀ ਸੀ, ਜਿਸ ‘ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਕਿਸੇ ਵਿਦੇਸ਼ੀ ਦੇਸ਼ ਨੇ ਪਾਕਿਸਤਾਨ ਦੇ ਰਾਜਦੂਤ ਰਾਹੀਂ ਧਮਕੀ ਭਰਿਆ ਸੰਦੇਸ਼ ਭੇਜਿਆ ਸੀ। ਸੂਤਰਾਂ ਦੀ ਮੰਨੀਏ ਤਾਂ ਕਾਨੂੰਨੀ ਵਿੰਗ ਨੇ ਆਪਣੀ ਸਲਾਹ ‘ਚ ਕਿਹਾ ਕਿ ਕੂਟਨੀਤਕ ਗੁਪਤ ਦਸਤਾਵੇਜ਼ ਆਫੀਸ਼ੀਅਲ ਸੀਕਰੇਟਸ ਐਕਟ, 1923 ਦੇ ਦਾਇਰੇ ‘ਚ ਆਉਂਦਾ ਹੈ। ਨਾ ਤਾਂ ਭੇਜਣ ਵਾਲਾ ਅਤੇ ਨਾ ਹੀ ਪ੍ਰਾਪਤ ਕਰਨ ਵਾਲਾ ਇਸਨੂੰ ਸਾਂਝਾ ਕਰ ਸਕਦਾ ਹੈ। ਜੇਕਰ ਪ੍ਰਧਾਨ ਮੰਤਰੀ ਇਸ ਕੂਟਨੀਤਕ ਦਸਤਾਵੇਜ਼ ਨੂੰ ਸਾਂਝਾ ਕਰਦੇ ਹਨ ਤਾਂ ਇਸ ਨੂੰ ਉਨ੍ਹਾਂ ਦੀ ਸਹੁੰ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਸੰਵਿਧਾਨ ਦੀ ਧਾਰਾ 62 ਤਹਿਤ ਉਮਰ ਭਰ ਲਈ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।