July 2, 2024 7:57 pm
Imran Khan

ਕੋਰੋਨਾ ਮਹਾਮਾਰੀ ਦੌਰਾਨ ਇਮਰਾਨ ਖ਼ਾਨ ਸਰਕਾਰ ਪੂਰੀ ਰਾਹਤ ਦੇਣ ‘ਚ ਰਹੀ ਨਾਕਾਮ

ਇਸਲਾਮਾਬਾਦ 25 ਦਸੰਬਰ 2021 : ਪਾਕਿਸਤਾਨ ਇਮਰਾਨ ਖ਼ਾਨ (Imran Khan) ਦੀ ਸਰਕਾਰ ਕੋਰੋਨਾ (Corona0 ਮਹਾਮਾਰੀ ਦੌਰਾਨ ਆਰਥਿਕ ਪ੍ਰੋਤਸਾਹਨ ਪੈਕੇਜ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Imran Khan) ਵੱਲੋਂ ਕੀਤੇ ਵਾਅਦੇ ਮੁਤਾਬਕ ਪੂਰੀ ਰਾਹਤ ਦੇਣ ‘ਚ ਨਾਕਾਮ ਰਹੀ ਹੈ। ਬੁੱਧਵਾਰ ਨੂੰ ਲੋਕ ਲੇਖਾ ਕਮੇਟੀ ਨਾਲ ਸਾਂਝੇ ਕੀਤੇ ਵੇਰਵਿਆਂ ਦੇ ਅਨੁਸਾਰ, ਵਿੱਤ ਮੰਤਰਾਲੇ ਨੇ ਕੁੱਲ 500 ਅਰਬ ਰੁਪਏ ‘ਚੋਂ ਸਿਰਫ 186 ਬਿਲੀਅਨ ਰੁਪਏ ਜਾਰੀ ਕੀਤੇ ਹਨ, ਜੋ ਕਿ ਪ੍ਰਧਾਨ ਮੰਤਰੀ ਦੁਆਰਾ ਵਾਅਦੇ ਕੀਤੇ ਗਏ ਕਿ ਕੁੱਲ ਰਕਮ ਦਾ ਸਿਰਫ 37 ਪ੍ਰਤੀਸ਼ਤ ਹੈ।

ਅਖਬਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਪੈਕੇਜ ਦੇ ਤਹਿਤ ਦਿਹਾੜੀਦਾਰ ਮਜ਼ਦੂਰਾਂ ਨੂੰ 200 ਅਰਬ ਰੁਪਏ ਦੀ ਰਾਹਤ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅਸਲ ਰਿਲੀਜ਼ ਸਿਰਫ 16 ਅਰਬ ਰੁਪਏ ਸੀ, ਯੂਟੀਲਿਟੀ ਸਟੋਰਾਂ ਲਈ 50 ਅਰਬ ਰੁਪਏ ਫੰਡ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਨੂੰ ਸਿਰਫ 10 ਅਰਬ ਰੁਪਏ ਹੀ ਮਿਲੇ ਹਨ। ਬਿਜਲੀ ਅਤੇ ਗੈਸ ‘ਤੇ ਸਬਸਿਡੀ 100 ਅਰਬ ਰੁਪਏ ਸੀ ਪਰ ਸੈਕਟਰ ਨੂੰ ਸਿਰਫ਼ 15 ਅਰਬ ਰੁਪਏ ਮਿਲੇ ਹਨ।

ਵਿੱਤ ਸਕੱਤਰ ਨੇ ਕਮੇਟੀ ਨੂੰ ਦੱਸਿਆ ਕਿ ਕੋਰੋਨਾ (Corona) ਨਾਲ ਸਬੰਧਤ ਗਤੀਵਿਧੀਆਂ ਲਈ ਕੁੱਲ 1,240 ਬਿਲੀਅਨ ਰੁਪਏ ਖਰਚਣ ਦੀ ਯੋਜਨਾ ਹੈ, ਜਿਸ ਵਿੱਚ 365 ਬਿਲੀਅਨ ਰੁਪਏ ਗੈਰ-ਨਕਦੀ ਅਤੇ 875 ਬਿਲੀਅਨ ਰੁਪਏ ਨਕਦ ਸ਼ਾਮਲ ਹਨ।