Site icon TheUnmute.com

ਇਮਰਾਨ ਖਾਨ ਅੱਜ ਦੇ ਸਕਦੇ ਨੇ ਅਸਤੀਫਾ, MQM ਨੇ ਵਿਰੋਧੀ ਪਾਰਟੀਆਂ ਨਾਲ ਕੀਤਾ ਸਮਝੌਤਾ

Imran Khan

ਚੰਡੀਗੜ੍ਹ, 30 ਮਾਰਚ 2022: ਪਾਕਿਸਤਾਨ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਇਮਰਾਨ ਖਾਨ (Imran Khan) ਦੀ ਸਰਕਾਰ ਦਾ ਵਿਦਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਇਮਰਾਨ ਖਾਨ ਨੂੰ ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਬੁੱਧਵਾਰ ਨੂੰ ਵੱਡਾ ਝਟਕਾ ਲੱਗਾ ਹੈ। ਪੀਟੀਆਈ ਸਰਕਾਰ ਦੀ ਭਾਈਵਾਲ MQM ਨੇ ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਠੀਕ ਪਹਿਲਾਂ ਵਿਰੋਧੀ ਪਾਰਟੀਆਂ ਨਾਲ ਸਮਝੌਤਾ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਘੱਟ ਗਿਣਤੀ ‘ਚ ਆਉਣ ਤੋਂ ਬਾਅਦ ਇਮਰਾਨ ਖਾਨ ਫਲੋਰ ਟੈਸਟ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ।

ਇਸਦਾ ਦੌਰਾਨ ਪੀਪੀਪੀ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਟਵੀਟ ਕੀਤਾ ਕਿ ਸੰਯੁਕਤ ਵਿਰੋਧੀ ਧਿਰ ਅਤੇ ਐਮਕਿਊਐਮ ਵਿਚਾਲੇ ਸਮਝੌਤਾ ਹੋ ਗਿਆ ਹੈ। ਰਾਬਤਾ ਕਮੇਟੀ ਨੇ MQM ਅਤੇ PPP CEC ਸਮਝੌਤਿਆਂ ਦੀ ਪੁਸ਼ਟੀ ਕੀਤੀ ਹੈ। ਦਰਅਸਲ ਇਮਰਾਨ ਖਾਨ ਦੀ ਪਾਰਟੀ ਦੇ ਕਰੀਬ 2 ਦਰਜਨ ਸੰਸਦ ਮੈਂਬਰ ਬਾਗੀ ਹੋ ਗਏ ਹਨ। ਇਸ ਤੋਂ ਇਲਾਵਾ ਸਰਕਾਰ ‘ਚ ਸਹਿਯੋਗੀ ਪਾਰਟੀਆਂ MQMP, PMLQ ਅਤੇ ਜਮਹੂਰੀ ਵਤਨ ਪਾਰਟੀਆਂ ਨੇ ਵੀ ਇਮਰਾਨ ਖਾਨ ਦਾ ਸਾਥ ਛੱਡਣਾ ਸ਼ੁਰੂ ਕਰ ਦਿੱਤਾ ਹੈ।

ਇਮਰਾਨ ਖਾਨ (Imran Khan) ਕੁਰਸੀ ਬਚਾਉਣ ਲਈ ਵੋਟਾਂ ਚਾਹੁੰਦੇ ਹਨ ਅਤੇ ਘਬਰਾਹਟ ‘ਚ ਇਮਰਾਨ ਖਾਨ ਨੇ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਧਮਕੀ ਭਰੇ ਪੱਤਰ ‘ਚ ਇਮਰਾਨ ਖਾਨ ਨੇ ਲਿਖਿਆ ਹੈ ਕਿ ਪੀਟੀਆਈ ਦੀ ਸੰਸਦੀ ਪਾਰਟੀ ਦਾ ਕੋਈ ਵੀ ਨੇਤਾ ਬੇਭਰੋਸਗੀ ਮਤੇ ‘ਤੇ ਵੋਟ ਨਹੀਂ ਕਰੇਗਾ। ਵੋਟਿੰਗ ਵਾਲੇ ਦਿਨ ਕੋਈ ਵੀ ਸਾਂਸਦ ਪੀਟੀਆਈ ‘ਚ ਨਹੀਂ ਆਵੇਗਾ। ਇਸ ਹੁਕਮ ਦੀ ਉਲੰਘਣਾ ਕਰਨ ‘ਤੇ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਅਸੈਂਬਲੀ ‘ਚ 342 ਮੈਂਬਰ ਹਨ। ਸੰਵਿਧਾਨ ਮੁਤਾਬਕ ਬਹੁਮਤ ਲਈ 172 ਮੈਂਬਰਾਂ ਦਾ ਹੋਣਾ ਜ਼ਰੂਰੀ ਹੈ। MQM ਇਮਰਾਨ ਖਾਨ ਦਾ ਸਾਥ ਛੱਡਣ ਤੋਂ ਬਾਅਦ ਵਿਰੋਧੀ ਧਿਰ ਨੂੰ 177 ਮੈਂਬਰਾਂ ਦਾ ਸਮਰਥਨ ਹਾਸਲ ਹੋਵੇਗਾ। ਇਮਰਾਨ ਖਾਨ ਨੂੰ ਸਿਰਫ 164 ਮੈਂਬਰਾਂ ਦਾ ਸਮਰਥਨ ਮਿਲੇਗਾ। ਇਮਰਾਨ ਖਾਨ ਦੀ ਸਰਕਾਰ ਨੂੰ ਡੇਗਣ ਲਈ ਵਿਰੋਧੀ ਧਿਰ ਨੂੰ ਸਿਰਫ਼ 172 ਮੈਂਬਰਾਂ ਦੀ ਲੋੜ ਹੈ, ਜੋ ਪੂਰੀ ਹੁੰਦੀ ਨਜ਼ਰ ਆ ਰਹੀ ਹੈ।

Exit mobile version