July 7, 2024 3:13 pm
SIDHU

ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ ਅਹਿਮ ਮੀਟਿੰਗ ਜਾਰੀ

ਚੰਡੀਗੜ੍ਹ 15 ਦਸੰਬਰ 2021 : ਪੰਜਾਬ ਕਾਂਗਰਸ (Punjab Congress) ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ। ਇਸੇ ਕੜੀ ‘ਚ ਅੱਜ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ ਅਹਿਮ ਮੀਟਿੰਗ ਹੋ ਰਹੀ ਹੈ, ਜਿਸ ‘ਚ ਨਵਜੋਤ ਸਿੰਘ ਸਿੱਧੂ ਸ਼ਿਰਕਤ ਕਰਨ ਲਈ ਪੁੱਜੇ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਇਹ ਬਹੁਤ ਅਹਿਮ ਮੀਟਿੰਗ ਹੈ। ਸਮੇਂ ਦੇ ਨਾਲ ਮਹੱਤਵ ਵਧਦਾ ਹੈ।
ਉਨ੍ਹਾਂ ਕਿਹਾ ਕਿ ਇਕਜੁੱਟ ਸ਼ਕਤੀ ਜਿੱਤ ਵੱਲ ਲੈ ਜਾਂਦੀ ਹੈ ਅਤੇ ਵੰਡੀ ਹੋਈ ਸ਼ਕਤੀ ਪਤਨ ਵੱਲ ਲੈ ਜਾਂਦੀ ਹੈ। ਜੇਕਰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਨੂੰ ਲੈ ਕੇ ਆਉਂਦੇ ਹਨ ਤਾਂ ਇਸ ਨਾਲ ਕਾਂਗਰਸ ਮਜ਼ਬੂਤ ​​ਹੋਵੇਗੀ। ਜਾਖੜ ਸਾਹਿਬ ਇੱਕ ਹੁਸ਼ਿਆਰ ਇਨਸਾਨ ਹਨ।