Site icon TheUnmute.com

CBSE ਬੋਰਡ ਪ੍ਰੀਖਿਆ ਸਬੰਧੀ ਅਹਿਮ ਜਾਣਕਾਰੀ, ਜਾਣੋ ਵੇਰਵਾ

ਚੰਡੀਗੜ੍ਹ 7 ਸਤੰਬਰ 2024: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (C.B.S.E.) ਨੇ 2025 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਸਾਰੇ ਸਕੂਲਾਂ ਨੂੰ ਪਰੀਕਸ਼ਾ ਸੰਗਮ ਪੋਰਟਲ ਦੀ ਅਧਿਕਾਰਤ ਵੈੱਬਸਾਈਟ parikshasangam.cbse.gov.in ‘ਤੇ ਜਾ ਕੇ ਆਪਣੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪੂਰੀ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਇਹ ਪ੍ਰਕਿਰਿਆ 4 ਅਕਤੂਬਰ ਤੱਕ ਪੂਰੀ ਕਰ ਲਈ ਜਾਵੇ। ਸਕੂਲਾਂ ਨੂੰ ਵਿਦਿਆਰਥੀਆਂ ਦੀ ਐਲ.ਓ.ਸੀ (ਉਮੀਦਵਾਰਾਂ ਦੀ ਸੂਚੀ) ਵੀ ਜਮ੍ਹਾਂ ਕਰਵਾਉਣੀ ਪਵੇਗੀ ਅਤੇ ਲੋੜੀਂਦੀਆਂ ਫੀਸਾਂ ਸਮੇਂ ਸਿਰ ਜਮ੍ਹਾਂ ਕਰਵਾਉਣੀਆਂ ਪੈਣਗੀਆਂ।

ਨੇਤਰਹੀਣ ਵਿਦਿਆਰਥੀਆਂ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ। ਜੇਕਰ ਕਿਸੇ ਕਾਰਨ ਸਕੂਲ ਨਿਰਧਾਰਤ ਆਖਰੀ ਮਿਤੀ ਤੱਕ ਰਜਿਸਟ੍ਰੇਸ਼ਨ ਨੂੰ ਪੂਰਾ ਨਹੀਂ ਕਰ ਪਾਉਂਦੇ ਹਨ, ਤਾਂ ਉਹ 2000 ਰੁਪਏ ਦੀ ਲੇਟ ਫੀਸ ਨਾਲ 15 ਅਕਤੂਬਰ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

Exit mobile version