Site icon TheUnmute.com

CBSE ਵਿਦਿਆਰਥੀਆਂ ਲਈ ਅਹਿਮ ਜਾਣਕਾਰੀ, ਬੋਰਡ ਨੇ ਪ੍ਰੀਖਿਆਵਾਂ ਦੀਆਂ ਤਰੀਕਾਂ ਕੀਤੀਆਂ ਜਾਰੀ

District Collectors and Patwaris,

24 ਅਕਤੂਬਰ 2024: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੇ ਵਿਦਿਆਰਥੀਆਂ ਲਈ ਵੱਡੀ ਖਬਰ ਆਈ ਹੈ। ਜਾਣਕਾਰੀ ਮੁਤਾਬਕ CBSE ਨੇ 10ਵੀਂ ਅਤੇ 12ਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਇਹ ਡੇਟਸ਼ੀਟ ਬੋਰਡ ਦੀ ਅਧਿਕਾਰਤ ਵੈੱਬਸਾਈਟ (website) cbse.nic.in ‘ਤੇ ਜਾਰੀ ਕੀਤੀ ਗਈ ਹੈ।

 

ਤੁਹਾਨੂੰ ਦੱਸ ਦੇਈਏ ਕਿ ਸੀਬੀਐਸਈ 10ਵੀਂ ਅਤੇ 12ਵੀਂ ਬੋਰਡ 2025 ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ ਤੋਂ ਸ਼ੁਰੂ ਹੋਣਗੀਆਂ ਅਤੇ ਥਿਊਰੀ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। ਇਸ ਵਿੱਚ ਕਿਹਾ ਗਿਆ ਹੈ ਕਿ ਸੀਬੀਐਸਈ ਵਿੰਟਰ ਬਾਉਂਡ ਸਕੂਲ 5 ਨਵੰਬਰ ਤੋਂ 5 ਦਸੰਬਰ, 2024 ਦਰਮਿਆਨ ਸੀਬੀਐਸਈ ਬੋਰਡ 2025 ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਕਰਵਾਉਣਗੇ। ਬੋਰਡ ਦੁਆਰਾ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਹੈ, “ਕਲਾਸਾਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ

 

ਇਸ ਦੇ ਨਾਲ, ਸੀਬੀਐਸਈ ਨੇ ਵੈਬਸਾਈਟ ‘ਤੇ ਸਾਰੇ ਵਿਸ਼ਿਆਂ ਦੇ ਪ੍ਰੈਕਟੀਕਲ ਅਤੇ ਅੰਦਰੂਨੀ ਮੁਲਾਂਕਣ ਦੇ ਅੰਕਾਂ ਦੀ ਵੰਡ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਵੀ ਜਾਰੀ ਕੀਤੀ ਹੈ। ਬੋਰਡ ਦਾ ਕਹਿਣਾ ਹੈ ਕਿ ਸਾਰੇ ਸਕੂਲ ਸਹੀ ਢੰਗ ਨਾਲ ਅੰਕ ਅੱਪਲੋਡ ਕਰਨ ਅਤੇ ਇੱਕ ਵਾਰ ਅੱਪਲੋਡ ਹੋਣ ਤੋਂ ਬਾਅਦ ਅੰਕਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

Exit mobile version