Site icon TheUnmute.com

ਅਧਾਰ ਕਾਰਡ ਅੱਪਡੇਟ ਕਰਵਾਉਣ ਵਾਲਿਆਂ ਲਈ ਅਹਿਮ ਜਾਣਕਾਰੀ, ਐਤਵਾਰ ਨੂੰ ਵੀ ਸੇਵਾਵਾਂ ਦਾ ਲੈ ਸਕਣਗੇ ਲਾਭ

Aadhaar face authentication

5 ਨਵੰਬਰ 2024: ਆਧਾਰ ਕਾਰਡ (Aadhaar card) ਬਣਾਉਣ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਮੁਹਾਲੀ ਜ਼ਿਲ੍ਹੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਆਧਾਰ ਅੱਪਡੇਟ ਅਤੇ ਨਵੀਂ ਐਨਰੋਲਮੈਂਟ ਸੇਵਾਵਾਂ (enrollment services) ਪ੍ਰਦਾਨ ਕਰਨ ਲਈ ਮੁਹਾਲੀ ਪ੍ਰਸ਼ਾਸਨ ਵੱਲੋਂ ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਅਤੇ ਸੇਵਾ ਕੇਂਦਰ ਤਹਿਸੀਲ ਕੰਪਲੈਕਸ ਡੇਰਾਬੱਸੀ ਵਿਖੇ ਹੋਰਨਾਂ ਦਿਨਾਂ ਦੇ ਨਾਲ-ਨਾਲ ਐਤਵਾਰ (Sundays)  ਨੂੰ ਵੀ ਸੇਵਾਵਾਂ ਦਾ ਲਾਭ ਲੈ ਸਕਣਗੇ।

ਦੱਸ ਦੇਈਏ ਕਿ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਆਸ਼ਿਕਾ ਜੈਨ ਨੇ ਦੱਸਿਆ ਕਿ ਆਮ ਤੌਰ ’ਤੇ ਜ਼ਿਲ੍ਹੇ ਵਿੱਚ ਚੱਲ ਰਹੇ ਸਾਰੇ 15 ਸੇਵਾ ਕੇਂਦਰਾਂ ਵਿੱਚ ਸੋਮਵਾਰ ਤੋਂ ਸ਼ਨੀਵਾਰ ਤੱਕ ਆਧਾਰ ਕਾਰਡ ਸਬੰਧੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਪਰ ਹੁਣ ਮੁਹਾਲੀ ਅਤੇ ਡੇਰਾਬਸੀ ਸਥਿਤ ਇਨ੍ਹਾਂ ਦੋ ਸੇਵਾ ਕੇਂਦਰਾਂ ’ਤੇ ਐਤਵਾਰ ਨੂੰ ਵੀ ਆਧਾਰ ਕਾਰਡ ਸਬੰਧੀ ਸੇਵਾਵਾਂ ਦਿੱਤੀਆਂ ਜਾਣਗੀਆਂ । ਹਫਤੇ ਦੀ ਆਖਰੀ ਛੁੱਟੀ ਵਾਲੇ ਦਿਨ ਖਰੜ ਸੇਵਾ ਕੇਂਦਰ ਵਿਖੇ ਵੀ ਆਧਾਰ ਸੇਵਾ ਸ਼ੁਰੂ ਕੀਤੀ ਜਾਵੇਗੀ।

Exit mobile version