Site icon TheUnmute.com

ਅਮਰ ਜਵਾਨ ਜੋਤੀ ਨੂੰ ਰਾਸ਼ਟਰੀ ਜੰਗੀ ਯਾਦਗਾਰ ‘ਚ ਕੀਤਾ ਸਥਾਪਿਤ

National War Memorial

ਚੰਡੀਗੜ੍ਹ 21 ਜਨਵਰੀ 2022: ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ 50 ਸਾਲ ਪੁਰਾਣੀ ਪਰੰਪਰਾ ਦੇ ਬਦਲਦੇ ਹੋਏ ਅਮਰ ਜਵਾਨ ਜੋਤੀ(Amar Jawan Jyoti) ਜੋ ਕਿ ਇੰਡੀਆ ਗੇਟ ਦੀ ਪਛਾਣ ਬਣ ਗਈ ਸੀ, ਨੂੰ ਹੁਣ ਰਾਸ਼ਟਰੀ ਯੁੱਧ ਸਮਾਰਕ (National War Memorial) ਦੀ ਲਾਟ ‘ਚ ਮਿਲਾ ਦਿੱਤਾ ਗਿਆ ਹੈ। ਇਸ ਸਬੰਧੀ ਕਰਵਾਏ ਸਮਾਗਮ ਦੀ ਪ੍ਰਧਾਨਗੀ ਏਅਰ ਮਾਰਸ਼ਲ ਬਲਭੱਦਰ ਰਾਧਾ ਕ੍ਰਿਸ਼ਨ ਨੇ ਕੀਤੀ। ਦਿੱਲੀ ਦੇ ਇੰਡੀਆ ਗੇਟ ‘ਤੇ ਪਿਛਲੇ 50 ਸਾਲਾਂ ਤੋਂ ਬਲਦੀ ਅਮਰ ਜਵਾਨ ਜੋਤੀ ਅੱਜ ਰਾਸ਼ਟਰੀ ਜੰਗੀ ਯਾਦਗਾਰ ‘ਤੇ ਬਲਦੀ ਹੋਈ ਲਾਟ ‘ਚ ਸਮਾ ਗਈ। ਉਦੋਂ ਤੋਂ ਇੰਡੀਆ ਗੇਟ ‘ਤੇ ਸ਼ਹੀਦਾਂ ਦੀ ਯਾਦ ‘ਚ ਬਲ੍ਹਦੀ ਇਹ ਲਾਟ ਹੁਣ ਨੈਸ਼ਨਲ ਵਾਰ ਮੈਮੋਰੀਅਲ (National War Memorial) ‘ਤੇ ਹੀ ਬਲ੍ਹਦੀ ਹੈ।

ਅਮਰ ਜਵਾਨ ਜੋਤੀ ਪਹਿਲੀ ਵਾਰ 1972 ਵਿੱਚ 1971 ‘ਚ ਪਾਕਿਸਤਾਨ ਵਿਰੁੱਧ ਜੰਗ ਵਿੱਚ ਸ਼ਹੀਦ ਹੋਏ 3,843 ਭਾਰਤੀ ਸੈਨਿਕਾਂ ਦੀ ਯਾਦ ਵਿੱਚ ਜਗਾਈ ਗਈ ਸੀ। ਇਸ ਦਾ ਉਦਘਾਟਨ 26 ਫਰਵਰੀ 1972 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ। ਵਰਣਨਯੋਗ ਹੈ ਕਿ ਇੰਡੀਆ ਗੇਟ ਨੂੰ ਬ੍ਰਿਟਿਸ਼ ਸਰਕਾਰ ਨੇ 1931 ‘ਚ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿਚ ਬਣਾਇਆ ਸੀ। ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1919 ਵਿੱਚ ਕੀਤਾ ਸੀ।

Exit mobile version