Site icon TheUnmute.com

IMF ਨੇ ਪਾਕਿਸਤਾਨ ‘ਤੇ ਪਰਮਾਣੂ ਮਿਜ਼ਾਈਲ ਪ੍ਰੋਗਰਾਮ ਨੂੰ ਖਤਮ ਕਰਨ ਲਈ ਪਾਇਆ ਦਬਾਅ ?

Finance Minister Ishaq Dar

ਚੰਡੀਗ੍ਹੜ, 17 ਮਾਰਚ 2023: ਕਰਜ਼ੇ ਦੀ ਨਵੀਂ ਕਿਸ਼ਤ ਜਾਰੀ ਕਰਨ ‘ਚ ਲਗਾਤਾਰ ਨਿਰਾਸ਼ਾ ਤੋਂ ਬਾਅਦ ਪਾਕਿਸਤਾਨ ਸਰਕਾਰ ਹੁਣ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹਦੀ ਨਜ਼ਰ ਆ ਰਹੀ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਆਈਐੱਮਐੱਫ (IMF) ‘ਤੇ ‘ਗੈਰ-ਰਵਾਇਤੀ ਪਹੁੰਚ’ ਅਪਣਾਉਣ ਦਾ ਦੋਸ਼ ਲਗਾਇਆ ਹੈ।

ਵਿੱਤ ਮੰਤਰੀ ਦੇ ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਆਈਐਮਐਫ ਨੇ ਕਰਜ਼ੇ ਦੇ ਬਦਲੇ ਪਾਕਿਸਤਾਨ ਨੂੰ ਆਪਣੀ ਲੰਬੀ ਦੂਰੀ ਦੇ ਪ੍ਰਮਾਣੂ ਮਿਜ਼ਾਈਲ ਪ੍ਰਾਜੈਕਟ ਦਾ ਤਿਆਗ ਕਰਨ ਦੀ ਸ਼ਰਤ ਰੱਖੀ ਹੈ। ਇਸਹਾਕ ਡਾਰ ਨੇ ਕਿਹਾ ਕਿ ਕਿਸੇ ਨੂੰ ਵੀ ਪਾਕਿਸਤਾਨ ਤੋਂ ਅਜਿਹੀ ਮੰਗ ਕਰਨ ਦਾ ਅਧਿਕਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਡਾਰ ਨੇ ਕਈ ਦੇਸ਼ਾਂ ਦੇ ਰਾਜਦੂਤਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਇਹ ਬਿਆਨ ਦਿੱਤਾ ਹੈ।

ਇਸਹਾਕ ਡਾਰ ਨੇ ਕਿਹਾ ਕਿ ‘ਕਿਸੇ ਨੂੰ ਇਹ ਦੱਸਣ ਦਾ ਅਧਿਕਾਰ ਨਹੀਂ ਹੈ ਕਿ ਪਾਕਿਸਤਾਨ ਨੂੰ ਕਿਸ ਤਰ੍ਹਾਂ ਦੇ ਹਥਿਆਰ ਰੱਖਣੇ ਚਾਹੀਦੇ ਹਨ ਅਤੇ ਕਿਸ ਤਰ੍ਹਾਂ ਦੇ ਨਹੀਂ ਰੱਖਣੇ ਚਾਹੀਦੇ। ਸਾਨੂੰ ਆਪਣੀ ਰੱਖਿਆ ਕਰਨੀ ਪਵੇਗੀ।” ਨਿਰੀਖਕਾਂ ਦੇ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਦੀਆਂ ਪਰਮਾਣੂ ਮਿਜ਼ਾਈਲਾਂ ਦਾ ਮੁੱਦਾ ਲੰਬੇ ਸਮੇਂ ਤੋਂ ਚੱਲ ਰਹੀ ਆਈਐਮਐਫ ਲੋਨ ਵਾਰਤਾ ਵਿੱਚ ਸਾਹਮਣੇ ਆਇਆ ਹੈ।

ਹਾਲਾਂਕਿ ਸਰਕਾਰੀ ਅਧਿਕਾਰੀਆਂ ਮੁਤਾਬਕ ਪੱਛਮੀ ਦੇਸ਼ ਲੰਬੇ ਸਮੇਂ ਤੋਂ ਪਾਕਿਸਤਾਨ ‘ਤੇ ਲੰਬੀ ਦੂਰੀ ਦੀਆਂ ਪਰਮਾਣੂ ਮਿਜ਼ਾਈਲਾਂ ਦੇ ਪ੍ਰੋਜੈਕਟ ਨੂੰ ਖਤਮ ਕਰਨ ਲਈ ਦਬਾਅ ਬਣਾ ਰਹੇ ਹਨ। ਹੁਣ ਪਾਕਿਸਤਾਨ ਦੀਆਂ ਆਰਥਿਕ ਸਮੱਸਿਆਵਾਂ ਦਾ ਫਾਇਦਾ ਉਠਾਉਂਦੇ ਹੋਏ ਆਈਐੱਮਐੱਫ ਨੇ ਉਨ੍ਹਾਂ ‘ਤੇ ਇਹ ਮੰਗ ਪੂਰੀ ਕਰਨ ਲਈ ਦਬਾਅ ਪਾਇਆ ਹੈ।

ਜਿਕਰਯੋਗ ਹੈ ਕਿ ਪਾਕਿਸਤਾਨ ਕੋਲ ਸ਼ਾਹੀਨ-3 ਮਿਜ਼ਾਈਲਾਂ ਹਨ, ਦੋ 7,750 ਕਿਲੋਮੀਟਰ ਤੱਕ ਪ੍ਰਮਾਣੂ ਹਥਿਆਰਾਂ ਨੂੰ ਦਾਗ ਸਕਦੀਆਂ ਹਨ। ਡਾਰ ਨੇ ਕਿਹਾ-‘ਪਾਕਿਸਤਾਨ ‘ਚ ਪਰਮਾਣੂ ਮਿਜ਼ਾਈਲ ਪ੍ਰੋਗਰਾਮ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ |

Exit mobile version