ਚੰਡੀਗੜ੍ਹ 03 ਸਤੰਬਰ 2022: ਪਾਕਿਸਤਾਨ (Pakistan) ਆਰਥਿਕ ਸੰਕਟ ਦੇ ਵਿਚਕਾਰ ਭਿਆਨਕ ਹੜ੍ਹ ਸੰਕਟ ਦਾ ਸਾਹਮਣਾ ਕਰ ਰਿਹਾ ਹੈ,ਭਿਆਨਕ ਹੜ੍ਹ ਕਾਰਨ ਪਾਕਿਸਤਾਨ ‘ਚ ਪਿਛਲੇ 24 ਘੰਟਿਆਂ ਦੌਰਾਨ 55 ਤੋਂ ਜਣਿਆਂ ਦੀ ਮੌਤ ਹੋ ਚੁੱਕੀ ਹੈ | ਇਸ ਸਥਿਤੀ ਕਾਰਨ ਮਹਿੰਗਾਈ ਦੀ ਦਰ ਪਿਛਲੇ 47 ਸਾਲਾਂ ਤੋਂ 27 ਫ਼ੀਸਦੀ ਤੋਂ ਉੱਪਰ ਪਹੁੰਚ ਚੁੱਕੀ ਹੈ | ਇਸ ਦੌਰਾਨ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਮਹਿੰਗਾਈ ਦਰ ਹੋਰ ਵਧ ਸਕਦੀ ਹੈ।
ਇਸਦੇ ਨਾਲ ਹੀ IMF ਨੇ ਕਿਹਾ ਕਿ ਭੋਜਨ ਅਤੇ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਦੇਸ਼ ਵਿੱਚ ਜਨਤਕ ਵਿਰੋਧ ਹੋ ਸਕਦਾ ਹੈ, ਜਿਸ ਨਾਲ ਅਸਥਿਰਤਾ ਪੈਦਾ ਹੋਣ ਦੀ ਸੰਭਾਵਨਾ ਹੈ। ‘ਦਿ ਨਿਊਜ਼’ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਪਾਕਿਸਤਾਨ ‘ਚ ਇਸ ਸਮੇਂ ਜਿਸ ਤਰ੍ਹਾਂ ਦਾ ਮਾਹੌਲ ਹੈ, ਉਸ ਨੂੰ ਦੇਖਦੇ ਹੋਏ ਨਵੀਂ ਯੋਜਨਾ ਲਾਗੂ ਕਰਨ ਦਾ ਖ਼ਤਰਾ ਜ਼ਿਆਦਾ ਹੈ। ਇਸ ਨਾਲ ਹਾਲਾਤ ਵਿਗੜ ਸਕਦੇ ਹਨ।
ਉਨ੍ਹਾਂ ਕਿਹਾ ਕਿ ”ਯੂਕਰੇਨ ਵਿਚ ਚੱਲ ਰਹੇ ਯੁੱਧ ਕਾਰਨ ਭੋਜਨ ਅਤੇ ਈਂਧਨ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ਅਤੇ ਮੌਜੂਦਾ ਵਿਸ਼ਵ ਵਿੱਤੀ ਸਥਿਤੀ ਵੀ ਪਾਕਿਸਤਾਨ (Pakistan) ਦੀ ਅਰਥਵਿਵਸਥਾ ‘ਤੇ ਦਬਾਅ ਪਾਉਣ ਵਾਲੀ ਹੈ, ਜਿਸ ਨਾਲ ਐਕਸਚੇਂਜ ਰੇਟ ਅਤੇ ਹੋਰ ਕਾਰਕਾਂ ਵਿਚ ਵਾਧਾ ਹੋਵੇਗਾ। ਦੇਸ਼ਾਂ ਨਾਲ ਸਥਿਰ ਵਿੱਤੀ ਸਬੰਧ ਬਣਾਏ ਰੱਖਣ ਵਿੱਚ ਵੀ ਮੁਸ਼ਕਲ ਆਵੇਗੀ।