Site icon TheUnmute.com

ਈਮਾਨ ਸਿੰਘ ਮਾਨ ਨੇ ਭਗਤ ਸਿੰਘ ਦੀ ਤਸਵੀਰ ਬਾਰੇ SGPC ਨੂੰ ਸੌਂਪਿਆ ਮੰਗ ਪੱਤਰ

Bhagat Singh

ਚੰਡੀਗੜ੍ਹ 25 ਜੁਲਾਈ 2022: ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਖੇ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਈਮਾਨ ਸਿੰਘ ਮਾਨ ਪਹੁੰਚੇ ਜਿੱਥੇ ਉਹਨਾਂ ਨੇ ਐੱਸਜੀਪੀਸੀ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਸੌਂਪਿਆ | ਇਸ ਮੰਗ ਪੱਤਰ ਬਾਰੇ ਗੱਲਬਾਤ ਕਰਦੇ ਹੋਏ ਈਮਾਨ ਸਿੰਘ ਮਾਨ ਨੇ ਦੱਸਿਆ ਕਿ ਅੱਜ ਉਹ ਇਕ ਮੰਗ ਪੱਤਰ ਲੈ ਕੇ ਆਏ ਹਨ ਜਿਸ ਵਿੱਚ ਉਹਨਾਂ ਨੇ ਐੱਸਜੀਪੀਸੀ ਤੋਂ ਇਹ ਪੁੱਛਿਆ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਐਸਜੀਪੀਸੀ ਕਿਸ ਸ਼੍ਰੇਣੀ ਵਿੱਚ ਰੱਖਦੀ ਹੈ | ਜਿਸ ਨੂੰ ਸਮਝ ਕੇ ਉਨ੍ਹਾਂ ਨੇ ਅਜਾਇਬ ਘਰ ਵਿਖੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ ਹੈ |

ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਜੇਲ੍ਹ ਵਿੱਚ ਰਹਿੰਦਿਆਂ ਉਨ੍ਹਾਂ ਵੱਲੋਂ ਲਿਖੀ ਗਈ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਕਿਤਾਬ ਵਿਖਾਉਂਦੇ ਹੋਏ ਅਤੇ ਉਸ ਦੀਆਂ ਸਤਰਾਂ ਪੜ੍ਹਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਖੁਦ ਨੂੰ ਇਕ ਨਾਸਤਿਕ ਵਿਅਕਤੀ ਕਿਹਾ ਹੈ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਹ ਕਹੇ ਜਾਣ ਤੇ ਕਿ ਅਖੀਰ ਉਸ ਨੂੰ ਰੱਬ ਨੂੰ ਮੰਨਣਾ ਪਵੇਗਾ, ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਐਸਜੀਪੀਸੀ ਇਕ ਧਾਰਮਿਕ ਸੰਸਥਾ ਹੈ ਅਤੇ ਐੱਸਜੀਪੀਸੀ ਵੱਲੋਂ ਸ਼ਹੀਦ ਭਗਤ ਸਿੰਘ ਜੋ ਕਿ ਉਨ੍ਹਾਂ ਮੁਤਾਬਕ ਇਕ ਨਾਸਤਿਕ ਵਿਅਕਤੀ ਸਨ, ਉਨ੍ਹਾਂ ਦੀ ਤਸਵੀਰ ਕਿਸ ਸ਼੍ਰੇਣੀ ਦੇ ਹੇਠ ਅਜਾਇਬ ਘਰ ਵਿੱਚ ਲਗਾਈ ਹੈ | ਪੱਤਰਕਾਰਾਂ ਨੂੰ ਅੱਗੇ ਦੱਸਦੇ ਹੋਏ ਰਾਏ ਨੇ ਕਿਹਾ ਕਿ ਉਹ ਅੱਜ ਐੱਸਜੀਪੀਸੀ ਅਧਿਕਾਰੀਆਂ ਤੋਂ ਮੰਗ ਪੱਤਰ ਰਾਹੀਂ ਇਹ ਪੁੱਛਣ ਆਏ ਹਨ ਕਿ ਭਗਤ ਸਿੰਘ ਦੀ ਤਸਵੀਰ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਸਪੱਸ਼ਟ ਕੀਤਾ ਜਾਵੇ |

ਇਸ ਮੌਕੇ ਐਸਜੀਪੀਸੀ ਅਧਿਕਾਰੀ ਸਰਬਜੀਤ ਸਿੰਘ ਜਿਨ੍ਹਾਂ ਨੂੰ ਈਮਾਨ ਸਿੰਘ ਮਾਨ ਵਲੋਂ ਮੰਗ ਪੱਤਰ ਦਿੱਤਾ ਗਿਆ ਹੈ, ਉਨ੍ਹਾਂ ਨੇ ਕਿਹਾ ਹੈ ਕਿ ਇਮਾਨ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਅਜਾਇਬ ਘਰ ਤੋਂ ਲਾਹੁਣ ਲਈ ਮੰਗ ਪੱਤਰ ਦਿੱਤਾ ਗਿਆ ਹੈ | ਜਦਕਿ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਈਮਾਨ ਸਿੰਘ ਮਾਨ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹਨਾਂ ਨੇ ਵੱਲੋਂ ਐੱਸਜੀਪੀਸੀ ਨੂੰ ਅਜਾਇਬ ਘਰ ਤੋਂ ਤਸਵੀਰ ਲਾਹੁਣ ਲਈ ਕਿਹਾ ਗਿਆ ਹੈ | ਐੱਸਜੀਪੀਸੀ ਅਧਿਕਾਰੀ ਸਤਬੀਰ ਸਿੰਘ ਨੇ ਦੱਸਿਆ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਇਸ ਮੰਗ ਪੱਤਰ ਤੇ ਵਿਚਾਰ ਕੀਤਾ ਜਾਵੇਗਾ ਅਤੇ ਸਰਬਸੰਮਤੀ ਨਾਲ ਜੋ ਫੈਸਲਾ ਹੋਵੇਗਾ ਉਸ ਨੂੰ ਲਾਗੂ ਕਰ ਦਿੱਤਾ ਜਾਵੇਗਾ

Exit mobile version