July 9, 2024 1:18 am
IMA Patiala

ਆਈ.ਐਮ.ਏ. ਪਟਿਆਲਾ ਨੇ ਲੋਕਾਂ ਨੂੰ ਹਰਿਆ ਭਰਿਆ ਭਵਿੱਖ ਵੱਲ ਪ੍ਰੇਰਿਤ ਕਰਨ ਲਈ ਸਾਈਕਲੋਥੋਨ ਦਾ ਕੀਤਾ ਆਯੋਜਨ

ਪਟਿਆਲਾ 22 ਅਗਸਤ 2022: ਪਟਿਆਲਾ ਦੇ ਵਾਤਾਵਰਣ ਲਈ ਸੁਰੱਖਿਅਤ ਅਤੇ ਜ਼ੀਰੋ-ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਆਵਾਜਾਈ ਦੇ ਸਾਧਨ ਵਜੋਂ ਸਾਈਕਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਨੇ 21 ਅਗਸਤ ਨੂੰ ਆਜ਼ਾਦੀ ਦੇ ਸ਼ਾਨਦਾਰ 75 ਸਾਲਾਂ ਨੂੰ ਮਨਾਉਣ ਲਈ ਰਜਿੰਦਰਾ ਜਿਮਖਾਨਾ ਕਲੱਬ ਵਿਖੇ ਗੋ ਗ੍ਰੀਨ ਸਾਈਕਲੋਥੋਨ ਦਾ ਆਯੋਜਨ ਕੀਤਾ।

ਸਮਾਗਮ ਦੀ ਸ਼ੁਰੂਆਤ ਸਵੇਰੇ 6 ਵਜੇ ਭੰਗੜੇ ਅਤੇ ਝੁੰਬੇ ਨਾਲ ਕੀਤੀ ਗਈ ਅਤੇ ਇਸ ਤੋਂ ਬਾਅਦ 6:30 ਵਜੇ ਸਮਾਗਮ ਦੇ ਮੁੱਖ ਮਹਿਮਾਨ ਡਾ: ਬਲਬੀਰ ਸਿੰਘ (ਐਮ.ਐਲ.ਏ. ਦਿਹਾਤੀ), ਰਾਜੇਸ਼ ਧੀਮਾਨ (ਆਈ.ਏ.ਐਸ., ਡਾਇਰੈਕਟਰ ਸਪੋਰਟਸ ਐਂਡ ਯੂਥ) ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਆਈ.ਐਮ.ਏ. 2022 ਦੇ ਪ੍ਰਧਾਨ ਡਾ. ਅਜਾਤਾ ਸ਼ਤਰੂ ਕਪੂਰ, ਪ੍ਰਧਾਨ-ਇਲੈਕਟ ਆਈ.ਐਮ.ਏ. ਪੰਜਾਬ ਡਾ. ਭਗਵੰਤ ਸਿੰਘ, ਸਾਬਕਾ ਪ੍ਰਧਾਨ ਆਈ.ਐਮ.ਏ. ਪੰਜਾਬ ਡਾ. ਜਤਿੰਦਰ ਕਾਂਸਲ, ਪ੍ਰਧਾਨ-ਇਲੈਕਟ ਆਈ.ਐਮ.ਏ. ਪਟਿਆਲਾ ਡਾ: ਚੰਦਰ ਮੋਹਿਨੀ, ਸਾਬਕਾ ਪ੍ਰਧਾਨ ਆਈ.ਐਮ.ਏ. ਪਟਿਆਲਾ ਡਾ: ਨੀਰਜ ਗੋਇਲ, WDW ਆਈ.ਐਮ.ਏ. ਪਟਿਆਲਾ ਸਕੱਤਰ ਡਾ: ਕਿਰਨਜੋਤ ਕੌਰ, ਆਰ.ਜੀ.ਐਮ.ਸੀ. ਦੇ ਪ੍ਰਧਾਨ ਡਾ: ਸੁਧੀਰ ਵਰਮਾ, ਅਤੇ ਆਰ.ਜੀ.ਐਮ.ਸੀ. ਦੇ ਸਕੱਤਰ ਵਿਨੋਦ ਸ਼ਰਮਾ ਅਤੇ ਟੀਮ, ਸਾਬਕਾ ਪ੍ਰਧਾਨ ਆਈ.ਐਮ.ਏ. ਪਟਿਆਲਾ ਡਾ: ਰਾਕੇਸ਼ ਅਰੋੜਾ, ਡਾ: ਰਜਨੀ ਕਪੂਰ, ਡਾ: ਸੁੰਮੀ, ਡਾ: ਗੀਤਾਂਜਲੀ, ਡਾ: ਸਮੀਰ ਮੋਦੀ, ਡਾ. ਉਪਿੰਦਰ ਸਿੰਘ, ਡਾ. ਮੁਹੰਮਦ ਪਰਵੇਜ਼ (ਪੀ.ਸੀ.ਐਮ.ਐਸ.), ਡਾ. ਸੰਜੇ ਬਾਂਸਲ ਖਜ਼ਾਨਚੀ ਆਰ.ਜੀ.ਐਮ.ਸੀ., ਡਾ. ਅਤੁਲ ਕੱਕੜ, ਡਾ. ਐਚ.ਐਸ. ਮੱਲ੍ਹੀ, ਸਿਮਰਨ ਈ.ਐਨ.ਟੀ. ਸੈਂਟਰ, ਮੇਹਰ ਹਸਪਤਾਲ ਅਤੇ ਮਾਈਲਸਟੋਨ ਸਕੂਲ ਦੀ ਟੀਮ ਆਦਿ ਹਾਜ਼ਰ ਸਨ। ਇਸ ਮੌਕੇ ਕਮਾਲ ਦੇ ਸਾਈਕਲਿਸਟ 8 ਸਾਲ ਦੀ ਬੱਚੀ ਰਾਵੀ ਅਤੇ ਕੰਵਰਜੀਤ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਪਟਿਆਲਾ ਦਾ ਨਾਂ ਰੌਸ਼ਨ ਕੀਤਾ।

IMA Patiala

ਲਗਭਗ 600 ਸਾਈਕਲਿਸਟ, ਸਾਈਕਲਿੰਗ ਗਰੁੱਪ ਜਿਵੇਂ ਕਿ ਬਾਰਾਦਰੀ ਆਈਡਲ, ਕਲਰਫੁਲ ਪਟਿਆਲਵੀਸ, ਫਲਾਇੰਗ ਰਨਰਜ਼ ਇੰਡੀਆ, ਗ੍ਰੀਨ ਬਾਈਕਰਜ਼, ਹਿਮਾਲੀਅਨ ਰਾਈਡਰਜ਼, ਆਈ.ਡੀ.ਏ, ਪਟਿਆਲਾ ਰਾਈਡਰਜ਼, ਫਨ ਆਨ ਵ੍ਹੀਲਜ਼, ਫਰੈਂਡਜ਼ ਆਨ ਵ੍ਹੀਲ, ਪਾਵਰ ਰਾਈਡਰਜ਼, ਪਟਿਆਲਾ ਰੋਡੀਜ਼, ਪਟਿਆਲਾ ਰੰਡੋਨੋਰ, ਟੂਰ ਡੀ ਪਟਿਆਲਾ, ਯੰਗ ਖਾਲਸਾ ਗਰੁੱਪ, ਪੀ.ਏ.ਪੀ.ਏ., ਪੀ.ਸੀ.ਐੱਮ.ਐੱਸ. ਐਸੋਸੀਏਸ਼ਨ, WDW ਆਈ.ਐੱਮ.ਏ. ਨੇ ਇਸ ਸਾਈਕਲੋਥੋਨ ਵਿੱਚ ਭਾਗ ਲਿਆ ਅਤੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਬਹੁਤ ਉਤਸ਼ਾਹ ਦਿਖਾਇਆ।

ਡਾ: ਹਰਸਿਮਰਨ ਸਿੰਘ ਸਕੱਤਰ ਆਈ.ਐਮ.ਏ. ਪਟਿਆਲਾ (IMA Patiala) 2022 ਨੇ ਕਿਹਾ ਕਿ ਮੌਜੂਦਾ ਵਾਤਾਵਰਣ ਸੰਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਿਹਤਮੰਦ ਅਤੇ ਹਰਿਆ-ਭਰਿਆ ਜੀਵਨ ਸ਼ੈਲੀ ਦੇ ਸੰਦੇਸ਼ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਸਮਾਗਮ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੀਤੇ ਜਾਣੇ ਚਾਹੀਦੇ ਹਨ। ਰਾਜੇਸ਼ ਧੀਮਾਨ (ਆਈ.ਏ.ਐਸ., ਡਾਇਰੈਕਟਰ ਸਪੋਰਟਸ ਅਤੇ ਯੂਥ) ਨੇ ਨੌਜਵਾਨਾਂ ਨੂੰ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

ਅੰਤ ਵਿੱਚ ਪ੍ਰਸ਼ੰਸਾ ਦੇ ਚਿੰਨ੍ਹ ਵਜੋਂ, ਰਜਿਸਟਰਡ ਭਾਗੀਦਾਰਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਬੰਧਕਾਂ ਵੱਲੋਂ ਰਿਫਰੈਸ਼ਮੈਂਟ ਵੀ ਵੰਡੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਪਟਿਆਲਾ ਪੁਲਿਸ, ਸਮਾਗਮ ਲਈ ਜਗ੍ਹਾ ਪ੍ਰਦਾਨ ਕਰਨ ਲਈ ਆਰ.ਜੀ.ਐਮ.ਸੀ ਦਾ‌‌ ਵਿਸ਼ੇਸ਼ ਤੌਰ ਦੇ ਧੰਨਵਾਦ ਕੀਤਾ ਅਤੇ ਡਿਜ਼ਾਈਨਿੰਗ ਪਾਰਟਨਰ, ਸੋਸ਼ਲ ਇਲੂਮਿਨੇਟਰਜ਼ ਦੇ ਮਾਲਕ ਅਭਿਸ਼ੇਰ ਚਾਹਲ ਅਤੇ ਭਵਾਨੀ ਸਿੰਘ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਸਮਾਗਮ ਨੂੰ ਪ੍ਰਭਾਵਸ਼ਾਲੀ ਅਤੇ ਸਫਲ ਬਣਾਉਣ ਲਈ ਸਖਤ ਮਿਹਨਤ ਕੀਤੀ।