Site icon TheUnmute.com

“ਮੈਂ ਮੈਦਾਨ ਛੱਡਣ ਵਾਲਾ ਨਹੀਂ ਹਾਂ, ਜੰਗ ਜਿੱਤਣ ਤੱਕ ਯੂਕਰੇਨ ‘ਚ ਹੀ ਰਹਾਂਗਾ”: ਜ਼ੇਲੇਂਸਕੀ

ਜ਼ੇਲੇਂਸਕੀ

ਚੰਡੀਗੜ੍ਹ 08 ਮਾਰਚ 2022: ਰੂਸ ਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ 13ਵੇਂ ਦਿਨ ਵੀ ਜਾਰੀ ਹੈ। ਦੋਵੇਂ ਦੇਸ਼ ਪਿੱਛੇ ਹਟਣ ਲਈ ਤਿਆਰ ਨਹੀਂ ਹਨ।ਇਸਦੇ ਚੱਲਦੇ ਦੋਹਾਂ ਦੇਸ਼ਾਂ ਦੇ ਨੇਤਾ ਇਕ ਦੂਜੇ ‘ਤੇ ਸ਼ਬਦੀ ਹਮਲੇ ਵੀ ਕਰ ਰਹੇ ਹਨ। ਇਸ ਸਭ ਦੇ ਵਿਚਕਾਰ ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਕੀਵ ਛੱਡ ਕੇ ਬੰਕਰ ‘ਚ ਲੁਕ ਗਏ ਹਨ। ਪਰ ਜ਼ੇਲੇਂਸਕੀ ਨੇ ਹੁਣ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ।ਉਨ੍ਹਾਂ ਨੇ ਕਿਹਾ ਹੈ ਕਿ y

ਮੈਂ ਦੇਸ਼ ਛੱਡਣ ਵਾਲਾ ਨਹੀਂ ਹਾਂ|
ਜ਼ੇਲੇਂਸਕੀ ਨੇ ਕਿਹਾ ਕਿ ਮੈਂ ਮੈਦਾਨ ਛੱਡਣ ਵਾਲਾ ਨਹੀਂ ਹਾਂ। ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਸੋਮਵਾਰ ਬਹੁਤ ਔਖਾ ਦਿਨ ਹੁੰਦਾ ਹੈ। ਸਾਡੇ ਦੇਸ਼ ‘ਚ ਜੰਗ ਚੱਲ ਰਹੀ ਹੈ। ਇਸ ਲਈ ਹੁਣ ਸਾਡੇ ਲਈ ਹਰ ਦਿਨ ਸੋਮਵਾਰ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਕੀਵ ਦੀ ਬਾਰਕੋਵਾ ਸਟਰੀਟ ‘ਤੇ ਮੌਜੂਦ ਹਾਂ। ਮੈਂ ਕਿਸੇ ਤੋਂ ਡਰਦਾ ਨਹੀਂ। ਮੈਂ ਆਪਣੀ ਦੇਸ਼ ਭਗਤੀ ਦੀ ਜੰਗ ਜਿੱਤਣ ਤੱਕ ਇੱਥੇ ਹੀ ਰਹਾਂਗਾ।

Exit mobile version