July 2, 2024 10:03 pm

ਸਮਾਣਾ ਵਿਖੇ ਨਗਰ ਨਿਗਮ ਕੌਂਸਲਰ ਦੇ ਅਧਿਕਾਰੀਆਂ ਨੇ ਹਟਾਏ ਨਜ਼ਾਇਜ਼ ਕਬਜ਼ੇ

ਚੰਡੀਗੜ੍ਹ 9 ਨਵੰਬਰ 2021; ਪਟਿਆਲਾ ਦੇ ਹਲਕਾ ਸਮਾਣਾ ਵਿਖੇ ਨਗਰ ਨਿਗਮ ਕੌਂਸਲਰ ਦੇ ਅਧਿਕਾਰੀਆਂ ‘ਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਕਰ ਕੇ ਨਜਾਇਜ਼ ਕਬਜ਼ੇ ਹਟਾਏ,ਇਸ ਦੇ ਨਾਲ ਹੀ ਦੁਕਾਨਦਾਰਾਂ ਵੱਲੋਂ ਨਜਾਇਜ਼ ਤੌਰ ਤੇ ਬਾਹਰ ਰੱਖਿਆ ਸਾਮਾਨ ਕਬਜ਼ੇ ਵਿਚ ਲਿਆ। ਅਧਿਕਾਰੀਆਂ ਵਲੋਂ ਕਿਹਾ ਗਿਆ ਕਿ ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਜੋ ਦੁਕਾਨਦਾਰ ਬਾਹਰ ਸਾਮਾਨ ਰੱਖੇਗਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦਾ ਸਾਮਾਨ ਤੁਰੰਤ ਜ਼ਬਤ ਕਰ ਵਾਪਸ ਨਹੀਂ ਕਰਵਾਇਆ ਜਾਵੇਗਾ
ਇਸ ਮੋਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਕੀਤੀ ਸ਼ਿਕਾਇਤ ਦੇ ਆਧਾਰ ਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਅਸੀਂ ਦੁਕਾਨਦਾਰਾਂ ਵੱਲੋਂ ਜ਼ਿਆਦਾ ਨਾਜਾਇਜ਼ ਕਬਜ਼ਾ ਕਰਦੇ ਹੋਏ ਸਾਮਾਨ ਬਾਹਰ ਰੱਖਿਆ ਸੀ ਉਨ੍ਹਾਂ ਦਾ ਨਾਜਾਇਜ਼ ਸਾਮਾਨ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਅੱਗੇ ਤੋਂ ਦੁਕਾਨਦਾਰਾਂ ਨੂੰ ਵਾਰਨਿੰਗ ਦੇ ਕੇ ਛੱਡ ਰਹੇ ਹਾ ਕਿ ਜੇਕਰ ਉਹ ਆਪਣਾ ਸਾਮਾਨ ਬਾਹਰ ਰੱਖਦੇ ਹਨ ਤਾਂ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਕੁਝ ਲੋਕ ਆਪਣੀਆਂ ਗੱਡੀਆਂ ਬੱਸ ਸਟੈਂਡ ਅੰਦਰ ਖੜ੍ਹੀਆਂ ਕਰਕੇ ਬਾਜ਼ਾਰਾਂ ਵਿੱਚ ਖ਼ਰੀਦਦਾਰੀ ਕਰਨ ਚਲੇ ਜਾਂਦੇ ਹਨ ਜਿਸ ਨਾਲ ਬੱਸ ਸਟੈਂਡ ਅੰਦਰ ਬੱਸਾਂ ਨੂੰ ਥਾਂ ਘੱਟ ਹੋਣ ਕਾਰਨ ਲੜਾਈ ਤਕ ਵੀ ਹੋ ਜਾਂਦੀ ਹੈ ਸੋ ਜੋ ਲੋਕ ਗੱਡੀਆਂ ਖੜ੍ਹੀਆਂ ਕਰਦੇ ਹਨ ਉਨ੍ਹਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ