July 2, 2024 10:19 pm
ਨਜ਼ਾਇਜ਼ ਕਬਜੇ

10 ਦਿਨਾਂ ਦੇ ਅੰਦਰ 1200 ਏਕੜ ਪੰਚਾਇਤੀ ਜ਼ਮੀਨ ਤੋਂ ਛੁਡਾਇਆ ਨਜਾਇਜ਼ ਕਬਜ਼ਾ: ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ 14 ਮਈ 2022: ਸਾਡੀ ਸਰਕਾਰ ਨੇ 10 ਦਿਨਾਂ ਦੇ ਅੰਦਰ-ਅੰਦਰ ਪੰਚਾਇਤੀ ਰਾਜ ਦੀ ਕਰੀਬ 1200 ਏਕੜ ਜਮੀਨ ਤੇ ਕਬਜ਼ਾ ਛੁਡਾਇਆ ਹੈ ਅਤੇ ਆਉਦੇ ਕੁਝ ਹੀ ਦਿਨਾਂ ਵਿਚ ਬਾਕੀ ਪੰਚਾਇਤੀ ਜਮੀਨਾਂ ਤੋ ਵੀ ਨਜ਼ਾਇਜ਼ ਕਬਜੇ ਛੁਡਾ ਲਏ ਜਾਣਗੇ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਧਾਲੀਵਾਲ ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਇਸ ਦੌਰਾਨ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਰਿਹਾਇਸ਼ੀ ਕਾਲੋਨੀ ਅਲਫਾ ਸਿਟੀ ਦੀ ਹਦੂਦ ਵਿਚ ਪੈਦੇ ਗਰਾਮ ਪੰਚਾਇਤ ਭਗਤੂਪੁਰਾ ਦੇ ਸਰਕਾਰੀ ਰਸਤੇ ਅਤੇ ਖਾਲ੍ਹਾਂ ਦੀ ਜਮੀਨ ਸਸਤੇ ਰੇਟਾਂ ਵਿਚ ਵੇਚ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੇਰੇ ਵਲੋਂ ਖੁਦ ਇਸ ਕੇਸ ਦੀ ਜਾਂਚ ਪੜਤਾਲ ਕੀਤੀ ਗਈ ਹੈ ਅਤੇ 41 ਕਨਾਲ 10 ਮਰਲੇ ਦੇ ਰਸਤੇ ਨੂੰ ਗ੍ਰਾਮ ਪੰਚਾਇਤ ਭਗਤੂਪੁਰਾ ਨੇ ਮਤਾ ਪਾ ਕੇ ਅਤੇ ਸਰਕਾਰ ਵਲੋ ਮਨਜ਼ੂਰੀ ਮਿਲਣ ਤੋ ਬਾਅਦ ਹੀ 43 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀ ਕਾਰਵਾਈ ਪੁਰਾਣੀ ਸਰਕਾਰ ਵਲੋਂ ਹੀ ਕੀਤੀ ਗਈ ਸੀ ।

ਕੁਲਦੀਪ ਧਾਲੀਵਾਲ ਨੇ ਇਹ ਵੀ ਸਪਸ਼ਟ ਕੀਤਾ ਕਿ ਵੇਚੀ ਗਈ ਜਮੀਨ ਦੀ ਰਕਮ ਪੰਚਾਇਤ ਦੇ ਨਾਂ ਤੇ ਐਫ ਡੀ ਕਰਵਾ ਦਿੱਤੀ ਗਈ ਹੈ ਅਤੇ ਗਰਾਮ ਪੰਚਾਇਤ ਕੇਵਲ ਇਸ ਰਕਮ ਦੇ ਵਿਆਜ ਲੈ ਕੇ ਵਰਤ ਸਕਦੀ ਹੈ ਨਾ ਕਿ ਐਫ ਡੀ ਦੇ ਪੈਸੇ ਨੂੰ ਖਰਚ ਕਰਕੇ। ਧਾਲੀਵਾਲ ਨੇ ਦੱਸਿਆ ਕਿ ਪਹਿਲਾਂ ਸਰਕਾਰ ਨੇ ਇਸ ਜਮੀਨ ਦਾ ਰੇਟ 29 ਲੱਖ ਰੁਪਏ ਨਿਰਧਾਰਤ ਕੀਤਾ ਸੀ ਪਰੰਤੂ ਗਰਾਮ ਪੰਚਾਇਤ ਨੇ ਇਸ ਨੂੰ ਲੈਣ ਤੋ ਇਨਕਾਰ ਕਰ ਦਿੱਤਾ ਸੀ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਸੀ।

ਉਨ੍ਹਾਂ ਦੱਸਿਆ ਕਿ ਇਸ ਤੋ ਬਾਅਦ ਮੁੜ ਸਰਕਾਰ ਵਲੋ ਇਸਦਾ ਰੇਟ 53 ਲੱਖ ਰੁਪਏ ਨਿਰਧਾਰਤ ਕੀਤਾ ਗਿਆ ਪ੍ਰਤੂ ਮੌਜੂਦਾ ਕੁਲੈਕਟਰ ਰੇਟ ਅਤੇ ਉਸ ਸਮੇ ਦੇ ਡਿਪਟੀ ਕਮਿਸ਼ਨਰ ਵਲੋ ਰੇਟ ਨੂੰ ਵਿਚਾਰਨ ਉਪਰੰਤ ਅਤੇ ਗਰਾਮ ਪੰਚਾਇਤ ਦੀ ਸਹਿਮਤੀ ਨਾਲ ਇਸਦਾ ਰੇਟ 43 ਲੱਖ ਰੂੁਪਏ ਪ੍ਰਤੀ ਏਕੜ ਨਿਰਧਾਰਤ ਹੋਇਆ ਸੀ।