Indian Institute of Technology

IIT ਦਿੱਲੀ ਦਾ ਦਾਅਵਾ, 90 ਮਿੰਟ ‘ਚ ਡਿਟੈਕਟ ਕੀਤਾ ਜਾ ਸਕੇਗਾ ਓਮੀਕਰੋਨ ਵੇਰੀਐਂਟ

ਚੰਡੀਗੜ੍ਹ 15 ਦਸੰਬਰ 2021: ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (Indian Institute of Technology Delhi ) ਦਿੱਲੀ ਦੇ ਖੋਜਕਰਤਾਵਾਂ ਨੇ ਇੱਕ ਅਜਿਹਾ ਟੈਸਟ ਤਿਆਰ ਕੀਤਾ ਹੈ, ਜੋ ਕੀਮਤੀ ਸਮੇਂ ਦੀ ਬਚਤ ਕਰਦੇ ਹੋਏ 90 ਮਿੰਟਾਂ ਵਿੱਚ ਕੋਵਿਡ-19 ਵਾਇਰਸ ਦੇ ਓਮੀਕਰੋਨ ਰੂਪ ਦਾ ਪਤਾ ਲਗਾ ਲਵੇਗਾ।ਵਰਤਮਾਨ ਵਿੱਚ ਓਮੀਕਰੋਨ ਵੇਰੀਐਂਟ ( Omicron veriant ) ਦੀ ਪਛਾਣ ਕਰਨ ਲਈ Next Generation Sequencing Method ਦੀ ਵਰਤੋਂ ਕੀਤੀ ਜਾਂਦੀ ਹੈ | ਜਿਸਦੀ ਰਿਪੋਰਟ ਨੂੰ ਆਉਣ ਲਈ 2 ਤੋਂ 3 ਦਿਨ ਦਾ ਸਮਾਂ ਲੱਗਦਾ ਹੈ |ਆਈ.ਆਈ.ਟੀ ਦਿੱਲੀ (IIT Delhi ) ਨੇ ਦਾਅਵਾ ਕੀਤਾ ਹੈ ਕਿ ਇਹ ਤਕਨੀਕ ਸਪੇਸਿਫਿਕ ਮਿਊਟੇਸ਼ਨ ਨੂੰ ਡਿਟੈਕਟ ਕਰਦੀ ਹੈ |

Scroll to Top