ਜਲੰਧਰ 6 ਸਤੰਬਰ 2024: ਲੰਬੇ ਸਮੇਂ ਤੋਂ ਵਿਗਿਆਨੀ ਚਿਤਾਵਨੀ ਦਿੰਦੇ ਆ ਰਹੇ ਹਨ ਕਿ ਕੇਕ, ਬਰਗਰ ਅਤੇ ਹੋਰ ਜੰਕ ਫੂਡ ਜ਼ਿਆਦਾ ਮਾਤਰਾ ‘ਚ ਖਾਣ ਨਾਲ ਮੋਟਾਪਾ ਵਧ ਸਕਦਾ ਹੈ ਪਰ ਹੁਣ ਇਕ ਨਵੀਂ ਖੋਜ ‘ਚ ਸਾਹਮਣੇ ਆਇਆ ਹੈ ਕਿ ਕੇਕ-ਬਰਗਰ ‘ਚ ਮੌਜੂਦ ਸੈਚੂਰੇਟਿਡ ਫੈਟ ਦਿਲ ਦੀਆਂ ਬੀਮਾਰੀਆਂ ਨੂੰ ਵਧਾ ਸਕਦਾ ਹੈ
ਰਿਪੋਰਟ ਮੁਤਾਬਕ ਇਸ ਰਿਸਰਚ ‘ਚ ਲੋਕਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ, ਇਕ ਗਰੁੱਪ ਨੂੰ ਸੈਚੂਰੇਟਿਡ ਫੈਟ ਵਾਲੀ ਖੁਰਾਕ ਦਿੱਤੀ ਗਈ, ਜਿਸ ‘ਚ ਕੇਕ, ਬਰਗਰ ਅਤੇ ਹੋਰ ਜੰਕ ਫੂਡ ਸ਼ਾਮਲ ਸਨ। ਜਦੋਂ ਕਿ ਦੂਜੇ ਗਰੁੱਪ ਨੂੰ ਘੱਟ ਚਰਬੀ ਵਾਲੀ ਖੁਰਾਕ ਦਿੱਤੀ ਗਈ ਜਿਸ ਵਿੱਚ ਮੱਛੀ, ਬਦਾਮ ਆਦਿ ਸ਼ਾਮਲ ਸਨ। ਦੋਵਾਂ ਗਰੁੱਪਾਂ ‘ਤੇ 24 ਦਿਨਾਂ ਤੱਕ ਨਜ਼ਰ ਰੱਖੀ ਗਈ। ਦੋਵਾਂ ਗਰੁੱਪਾਂ ਦੇ ਲੋਕਾਂ ਦਾ ਭਾਰ ਲਗਭਗ ਇੱਕੋ ਜਿਹਾ ਸੀ, ਪਰ ਜਿਨ੍ਹਾਂ ਲੋਕਾਂ ਨੇ ਸੰਤ੍ਰਿਪਤ ਚਰਬੀ ਵਾਲੀ ਖੁਰਾਕ ਜ਼ਿਆਦਾ ਖਾਧੀ, ਇਸ ਦਾ ਉਨ੍ਹਾਂ ਦੀ ਸਿਹਤ ‘ਤੇ ਮਾੜਾ ਅਸਰ ਪਿਆ। ਇਨ੍ਹਾਂ ਲੋਕਾਂ ਦੀਆਂ ਨਾੜੀਆਂ ਬੰਦ ਹੋਣ ਲੱਗੀਆਂ, ਜਿਸ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਗਿਆ।