July 2, 2024 7:49 pm
ਕਰਤਾਰਪੁਰ ਸਾਹਿਬ

ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ, ਕਰਤਾਰਪੁਰ ਸਾਹਿਬ ਤਾਂ ਕਰੋ ਇੰਝ ਅਪਲਾਈ

ਪਾਕਿਸਤਾਨ ‘ਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਦੁਨੀਆਂ ਭਰ ਤੋਂ ਵੱਡੀ ਗਿਣਤੀ ‘ਚ ਸੰਗਤਾਂ ਆਉਂਦੀਆਂ ਹਨ |

ਕਰਤਾਰਪੁਰ ਸਾਹਿਬ ਦਾ ਇਤਿਹਾਸ

ਇਸ ਅਸਥਾਨ ਦਾ ਇਤਿਹਾਸ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦਾ ਹੋਕਾ ਦਿੱਤਾ ਸੀ |

ਸੰਗਤਾਂ ਦੇ ਮਨਾਂ ‘ਚ ਉੱਠਦੇ ਸਵਾਲ

ਬਹੁਤ ਸਾਰੀਆਂ ਸੰਗਤਾਂ ਦੇ ਮਨਾਂ ‘ਚ ਸਵਾਲ ਉੱਠਦੇ ਹੋਣਗੇ ਕਿ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਕੀ ਕਰਨਾ ਪਵੇਗਾ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਪਲਾਈ ਕਿਵੇਂ ਕਰਨਾ ਹੈ, ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਅਤੇ ਹੋਰ ਕਿਹੜੀ ਪ੍ਰਕਿਰਿਆ ਅਪਣਾਈ ਜਾਵੇਗੀ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ ਪੜ੍ਹੋ ਇਹ ਵਿਸ਼ੇਸ਼ ਰਿਪੋਰਟ:-

ਜਾਣੋ, ਕਰਤਾਰਪੁਰ ਸਾਹਿਬ ਕਿਵੇਂ ਜਾਈਏ ?

1 ਇਸ ਲਿੰਕ ‘ਤੇ online apply ਕਰੋ ਜੀ : https://prakashpurb550.mha.gov.in/kpr/

2 ਫਾਰਮ ਭਰਨ ਤੋਂ ਪਹਿਲਾਂ ਆਪਣੇ ਕੋਲ 200 kb quality ਵਿੱਚ ਆਪਣੀ ਫੋਟੋ ਕੱਢਕੇ ਅਤੇ ਪਾਸਪੋਰਟ ਦਾ ਪਹਿਲਾ ਸਫ਼ਾ ਅਤੇ ਆਖਰੀ ਪਤੇ ਵਾਲਾ ਸਫ਼ਾ 200 kb quality ਦੀ pdf ਬਣਾਕੇ ਰੱਖ ਲਵੋ |

3 ਫਾਰਮ ਹਦਾਇਤਾਂ ਧਿਆਨ ਨਾਲ ਪੜ੍ਹਦਿਆਂ ਭਰੀ ਜਾਵੋ। ਜੇ ਤੁਸੀਂ ਪਹਿਲਾਂ ਪਾਕਿਸਤਾਨ ਗਏ ਹੋ ਤਾਂ ਯਾਤਰਾ ਦੀ ਤਾਰੀਖ, ਥਾਂ ਅਤੇ ਮਕਸਦ ਯਾਦ ਰੱਖੋ ਤਾਂ ਕਿ ਭਰਨ ਵੇਲੇ ਦੇਰ ਨਾ ਹੋਵੇ |

4 ਭਰਨ ਤੋਂ ਬਾਅਦ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਮਿਲੇਗਾ ਮੈਸੇਜ ਅਤੇ ਮੇਲ ਰਾਹੀਂ , ਰਜਿਸਟ੍ਰੇਸ਼ਨ ਅਤੇ ਪਾਸਪੋਰਟ ਨੰਬਰ ਨਾਲ ਹੀ ਤੁਸੀਂ ਆਪਣਾ ਯਾਤਰਾ ਸਟੇਟਸ ਚੈੱਕ ਕਰ ਸਕਦੇ ਹੋ | 

5 ਫਿਰ ਤੁਹਾਡੇ ਘਰ ਪੁਲਿਸ ਇਨਕੁਆਇਰੀ ਆਵੇਗੀ। ਜੇ ਨਹੀਂ ਆਉਂਦੀ ਤਾਂ ਸਬੰਧਤ ਥਾਣੇ ਵਿੱਚ ਆਪ ਹੀ ਜਾ ਆਇਓ ਕਿ ਸਾਡੀ ਇਨਕੁਆਇਰੀ ਕਰ ਲਵੋ ਭਾਈ, ਕਈ ਥਾਂਵਾਂ ‘ਤੇ ਪੁਲਿਸ ਘੱਟ ਸਟਾਫ ਹੋਣ ਕਰਕੇ ਘੌਲ ਕਰ ਜਾਂਦੀ ਹੈ |

6 ਮੰਨ ਲਵੋ, ਤੁਸੀਂ ਯਾਤਰਾ ਪਰਸੋਂ ਕਰਨੀ ਹੈ ਤਾਂ ਅੱਜ ਕਰੋਨਾ ਰਿਪੋਰਟ ਕਰਵਾ ਲਵੋ। ਦੂਰ ਵਾਲੇ ਰਾਤ ਡੇਰਾ ਬਾਬਾ ਨਾਨਕ ਦੀ ਸਰਾਂ ਵਿਚ ਕੱਟ ਸਕਦੇ ਹਨ | 

7 ਯਾਤਰਾ ਤੋਂ ਇੱਕ ਦਿਨ ਪਹਿਲਾਂ ਸ਼ਾਮ ਤੱਕ ਤੁਹਾਨੂੰ ETA farm ਆਵੇਗਾ ਜੋ website ‘ਤੇ ਜਾਕੇ application status ‘ਤੇ ਰਜਿਸਟ੍ਰੇਸ਼ਨ ਅਤੇ ਪਾਸਪੋਰਟ ਨੰਬਰ ਭਰਨ ‘ਤੇ ਮਿਲੇਗਾ |

8 20 US Dollar ਲੈ ਜਾਇਓ ਨਹੀਂ ਹੋਣਗੇ ਤਾਂ ਡੇਰਾ ਬਾਬਾ ਨਾਨਕ ਟਰਮੀਨਲ ਤੋਂ ਹੀ ਮਿਲ ਜਾਣਗੇ | 

9 ਦਰਸ਼ਨਾਂ ਨੂੰ ਹੇਠ ਲਿਖੇ ਡਾਕੂਮੈਂਟ ਹੋਣ
{Passport}
{ETA farm}
{Corona Vaccine Certificate (1 or 2 dose – ਕੋਈ ਵੀ)}
{Corona Report}

ਗੁਰੂ ਨਗਰੀ ਦੇ ਦਰਸ਼ਨ ਵੱਡਮੁੱਲੇ ਹਨ। ਦਰਸ਼ਨਾਂ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦੀ ਕਹਾਣੀ ਸੁਣਨ ਲਈ ਇਹ ‘Kartarpur Sahib Podcast ‘ ਹਰਪ੍ਰੀਤ ਸਿੰਘ ਕਾਹਲੋਂ ਦੇ ਨਾਲ ਸੁਣ ਸਕਦੇ ਹੋ।
ਇਸ ਲਿੰਕ ‘ਤੇ ਜਾ ਕੇ ਮੁਕੰਮਲ ਕਹਾਣੀ ਸੁਣੋ ਕਰਤਾਰਪੁਰ ਸਾਹਿਬ ਦੀ ਅਤੇ ਤਾਰੀਖ਼ ਦਰ ਤਾਰੀਖ਼ ਲਾਂਘੇ ਦੀ
https://youtu.be/RZebNJ6ag6w