TheUnmute.com

ਤੁਸੀ ਵੀ ਜੇਕਰ ਤਾਂਬੇ ਦੇ ਭਾਂਡਿਆ ਦੀ ਕਰਦੇ ਹੋ ਵਰਤੋ, ਤਾਂ ਰੱਖੋ ਇਨਾਂ ਖਾਸ ਗੱਲਾਂ ਦਾ ਧਿਆਨ

ਚੰਡੀਗੜ੍ਹ 21 ਅਪ੍ਰੈਲ 2022: ਤਾਂਬੇ ਦੇ ਭਾਂਡੇ ‘ਚ ਘੱਟੋ-ਘੱਟ ਅੱਠ ਘੰਟੇ ਰੱਖਿਆ ਪਾਣੀ ਪੀਣ ਨਾਲ ਸਿਹਤ ਲਈ ਕਈ ਫਾਇਦੇਮੰਦ ਹੁੰਦੇ ਹਨ ।ਜ਼ਿਆਦਾਤਰ ਲੋਕ ਇਸ ਬਾਰੇ ਜਾਣਦੇ ਹਨ ਅਤੇ ਪਾਣੀ ਰੱਖਣ ਲਈ ਤਾਂਬੇ ਦੇ ਜੱਗ, ਬਰਤਨ ਅਤੇ ਗਲਾਸ ਦੀ ਵਰਤੋਂ ਵੀ ਕਰਦੇ ਹਨ। ਇਸ ਲਈ ਕੁਝ ਲੋਕ ਤਾਂਬੇ ਦੇ ਭਾਂਡਿਆਂ ‘ਚ ਖਾਣਾ ਖਾਣਾ ਵੀ ਪਸੰਦ ਕਰਦੇ ਹਨ, ਕਿਉਂਕਿ ਅਜਿਹਾ ਕਰਨਾ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਤਾਂਬੇ ਦੇ ਭਾਂਡੇ ‘ਚ ਕੁਝ ਚੀਜ਼ਾਂ ਖਾਣਾ-ਪੀਣਾ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਜਾਣੋ,

ਤਾਂਬੇ ਦੇ ਭਾਂਡੇ ‘ਚ ਖਾਣ-ਪੀਣ ਵੇਲੇ ਕਿਹੜੀਆਂ 5 ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਨਿੰਬੂ : ਤਾਂਬੇ ਦੇ ਭਾਂਡੇ ਵਿੱਚ ਨਿੰਬੂ ਨਾਲ ਬਣੀ ਕਿਸੇ ਵੀ ਚੀਜ ਦਾ ਸੇਵਨ ਨਹੀ ਕਰਨਾ ਚਾਹੀਦਾ ਕਿਉਕਿ ਇਹ ਸਿਹ ਲਈ ਹਾਨੀਕਾਰਕ ਹੁੰਦਾ ਹੈ ਕਿੳਂਕਿ ਨਿੰਬੂ ‘ਚ ਐਸਿਡ ਹੁੰਦਾ ਹੈ ਜੋ ਤਾਂਬੇ ‘ਚ ਮਿਲ ਕੇ ਜ਼ਹਿਰ ਬਣ ਜਾਂਦਾ ਹੈ ਇਸ ਕਰਕੇ ਕਦੇ ਵੀ ਨਿੰਬੂ ਦਾ ਸੇਵਨ ਤਾਂਬੇ ਦੇ ਭਾਂਡੇ ‘ਚ ਨਹੀ ਕਰਨਾ ਚਾਹੀਦਾ ।

lemon

ਦਹੀਂ : ਦਹੀ ਜਾਂ ਦਹੀ ਤੋਂ ਤਿਆਰ ਕੀਤੀ ਕੋਈ ਵੀ ਚੀਜ ਤਾਂਬੇ ਦੇ ਭਾਡੇ ਵਿਚ ਨਹੀ ਪੀਣੀ ਚਾਹੀਦੀ ਇਸ ਨਾਲ ਤੁਹਾਨੂੰ ਇਕ ਨਹੀ ਕਈ ਸਮੱਸਿਆਵਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇ ਕਿ ਫੂਡ ਪੋਇਜ਼ਨਿੰਗ,ਮਤਲੀ ਅਤੇ ਘਬਰਾਹਟ ਹੋ ਸਕਦੀ ਹੈ।

 

ਲੱਸੀ : ਬਹੁਤ ਸਾਰੇ ਲੋਕ ਤਾਂਬੇ ਦੇ ਗਲਾਸ ਜਾਂ ਕਟੋਰੇ ਵਿੱਚ ਲੱਸੀ ਪੀਣ ਦੀ ਗਲਤੀ ਕਰਦੇ ਹਨ ਜੋ ਕਿ ਸਿਹਤ ਦੇ ਲਿਹਾਜ਼ ਨਾਲ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ। ਇਸ ਲਈ, ਇਸ ਗਲਤੀ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ।

ਅਚਾਰ : ਕਿਸੇ ਵੀ ਤਰ੍ਹਾਂ ਦਾ ਅਚਾਰ ਤਾਂਬੇ ਦੇ ਭਾਂਡੇ ਵਿੱਚ ਰੱਖਣ ਜਾਂ ਉਸ ਵਿੱਚ ਰੱਖ ਕੇ ਖਾਣ ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ। ਅਜਿਹਾ ਇਸ ਲਈ ਕਿਉਂਕਿ ਅਚਾਰ ਵਿੱਚ ਮੌਜੂਦ ਖੱਟਾਪਨ ਅਤੇ ਸਿਰਕਾ ਜੇਕਰ ਤਾਂਬੇ ਵਿੱਚ ਰੱਖਿਆ ਜਾਵੇ ਤਾਂ ਉਹ ਜ਼ਹਿਰੀਲੇ ਪਦਾਰਥਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਕਰਕੇ ਇਨਾਂ ਚੀਜਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੋ ਸਿਹਤ ਨਾਲ ਕੋਈ ਲਾਪਰਵਾਹੀ ਨਾ ਹੋਵੇ ।

 

Exit mobile version