Site icon TheUnmute.com

ਜੇਕਰ ਤੁਸੀਂ ਵੀ ਕਰਦੇ ਹੋ Google ‘ਤੇ ਨੰਬਰ Search ਤਾਂ ਹੋ ਜਾਓ ਅਲਰਟ

ਜਲੰਧਰ 7 ਸਤੰਬਰ 2024 : ਇਕ ਨੌਜਵਾਨ ਨੂੰ ਗੂਗਲ ਤੋਂ ਨੰਬਰ ਲੈ ਕੇ ਕਾਲ ਕਰਨਾ ਮਹਿੰਗਾ ਪਿਆ । ਪ੍ਰਾਪਤ ਜਾਣਕਾਰੀ ਅਨੁਸਾਰ ਦੇਸੀ ਘਿਓ ਦੀ ਆਨਲਾਈਨ ਡਿਲੀਵਰੀ ਨਾ ਹੋਣ ਕਾਰਨ ਗਾਹਕ ਨੇ ਗੂਗਲ ( google)ਤੋਂ ਨੰਬਰ ਲੈ ਕੇ ਕਾਲ ਕੀਤੀ। ਇਸ ਤੋਂ ਬਾਅਦ ਇੱਕ ਸਾਈਬਰ ਠੱਗ ਦਾ ਕਾਲ ਆਇਆ। ਉਸ ਨੇ ਪੀੜਤ ਦੇ ਖਾਤੇ ‘ਚੋਂ 1.21 ਲੱਖ ਰੁਪਏ ਕਢਵਾ ਲਏ।

ਧੋਖਾਧੜੀ ਦਾ ਪਤਾ ਲੱਗਦੇ ਹੀ ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਥਾਣਾ ਕੈਂਟ ਦੀ ਪੁਲਿਸ ਨੇ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ । ਮੁਲਜ਼ਮਾਂ ਦੀ ਪਛਾਣ ਐਮਡੀ ਸਾਬਿਰ, ਫਰੀਦਾ, ਪੱਛਮੀ ਬੰਗਾਲ ਦੇ ਅਬਦਾ ਪ੍ਰਵੀਨ ਅਤੇ ਮਹਾਰਾਸ਼ਟਰ ਦੇ ਸਚਿਨ ਸੂਰਿਆਕਾਂਤ ਵਜੋਂ ਹੋਈ ਹੈ। ਪੀੜਤ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਬਡਿੰਗ ਦੇ ਰਹਿਣ ਵਾਲੇ ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਨੇ ਆਨਲਾਈਨ ਖਰੀਦਦਾਰੀ ਦੌਰਾਨ ਇੱਕ ਸਾਈਟ ਤੋਂ ਦੇਸੀ ਘਿਓ ਮੰਗਵਾਇਆ ਸੀ, ਪਰ ਜਦੋਂ ਡਿਲੀਵਰੀ ਨਾ ਹੋਈ ਤਾਂ ਉਸ ਨੇ ਫੋਨ ਨੰਬਰ ਲੈ ਕੇ ਫੋਨ ਕੀਤਾ। ਇਸ ਦੌਰਾਨ ਸਾਈਬਰ ਠੱਗ ਦਾ ਫੋਨ ਆਇਆ ਅਤੇ ਗੱਲ ਕਰਦੇ ਹੋਏ ਉਸ ਨੇ ਪੀੜਤ ਦੇ ਖਾਤੇ ‘ਚੋਂ 1.21 ਲੱਖ ਰੁਪਏ ਕਢਵਾ ਲਏ। ਪੁਲਿਸ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version