PRTC employees

ਸਮੇਂ ਸਿਰ ਤਨਖਾਹਾਂ ਨਾ ਮਿਲੀਆਂ ਤਾਂ ਪੱਕੇ ਤੌਰ ‘ਤੇ ਬੰਦ ਕਰਾਂਗੇ ਬੱਸ ਸਟੈਂਡ: PRTC ਮੁਲਾਜ਼ਮ

ਫ਼ਰੀਦਕੋਟ 24 ਅਗਸਤ 2022: ਪੰਜਾਬ ਭਰ ਦੇ ਪੀਆਰਟੀਸੀ ਮੁਲਾਜ਼ਮਾਂ (PRTC employees) ਵੱਲੋਂ ਉਨ੍ਹਾਂ ਦੀਆਂ ਤਨਖਾਹਾਂ ਸਮੇਂ ਸਿਰ ਨਾ ਮਿਲਣ ਦੇ ਰੋਸ਼ ਵਜੋਂ ਅੱਜ ਦੋ ਘੰਟੇ ਲਈ ਫ਼ਰੀਦਕੋਟ ਬੱਸ ਅੱਡੇ ਬੰਦ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਟਰਾਂਸਪੋਰਟ ਮੰਤਰੀ ਦਾਅਵਾ ਕਰ ਰਹੇ ਹਨ ਕਿ ਸੂਬੇ ਦੀ ਆਮਦਨ ‘ਚ ਵਾਧਾ ਹੋਇਆ, ਪਰ ਦੂਜੇ ਪਾਸੇ ਜਦੋਂ ਦੀ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਮੁਲਾਜ਼ਮਾਂ ਦੀਆਂ ਤਨਖਾਹਾਂ ਕਦੀ ਵੀ ਸਮੇਂ ਸਿਰ ਨਹੀਂ ਮਿਲੀ।

ਪੀਆਰਟੀਸੀ ਮੁਲਾਜ਼ਮਾਂ (PRTC employees)  ਨੇ ਕਿਹਾ ਕਿ ਅੱਜ ਅਸੀਂ ਦੋ ਘੰਟੇ ਲਈ ਬੱਸ ਅੱਡੇ ਬੰਦ ਕਰਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦੇ ਰਹੇ ਹਾਂ ਕਿ ਜੇਕਰ ਕੱਲ੍ਹ ਤੱਕ ਸਾਡੀਆਂ ਤਨਖਾਹਾਂ ਨਾ ਆਈਆ ਤਾਂ ਅਸੀਂ ਪੱਕੇ ਤੌਰ ‘ਤੇ ਕੱਲ੍ਹ ਤੋਂ ਬੱਸ ਅੱਡੇ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ ਸੰਘਰਸ਼ ਸ਼ੁਰੂ ਕਰਾਂਗੇ।

Scroll to Top