July 5, 2024 5:06 pm
GoFirst

ਜੇਕਰ ਲੋੜ ਪਈ ਤਾਂ ਯੂਕਰੇਨ ਲਈ ਯਾਤਰੀ ਉਡਾਣਾਂ ‘ਤੇ ਕਰਾਂਗੇ ਵਿਚਾਰ: GoFirst

ਚੰਡੀਗੜ੍ਹ 17 ਫਰਵਰੀ 2022: ਪੂਰਬੀ ਯੂਰਪੀ ਦੇਸ਼ਾਂ ਯੂਕਰੇਨ ਅਤੇ ਰੂਸ ਵਿਚਾਲੇ ਵਧਦੇ ਤਣਾਅ ਦਰਮਿਆਨ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਅਸਥਾਈ ਤੌਰ ‘ਤੇ ਯੂਕਰੇਨ ਛੱਡਣ ਲਈ ਕਿਹਾ ਹੈ।ਘੱਟ ਕੀਮਤਾਂ ‘ਤੇ ਹਵਾਈ ਸੇਵਾ ਮੁੱਹਈਆ ਕਰਵਾਉਂਣ ਵਾਲੀ ਗੋ ਫਸਟ (GoFirst) ਏਅਰਲਾਈਨਜ਼ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਜੇਕਰ ਸਰਕਾਰ ਤੋਂ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਕੰਪਨੀ ਯੂਕਰੇਨ ਲਈ ਚਾਰਟਰਡ ਫਲਾਈਟ (ਪੈਸੇਂਜਰ ਚਾਰਟਰਡ ਫਲਾਈਟ) ਚਲਾਉਣ ‘ਤੇ ਵਿਚਾਰ ਕਰੇਗੀ।

ਯੂਕਰੇਨ ਤੋਂ ਭਾਰਤੀਆਂ ਦੀ ਯਾਤਰਾ ਦੀ ਸਹੂਲਤ ਲਈ, ਸ਼ਹਿਰੀ ਹਵਾਈ ਮੰਤਰਾਲੇ ਨੇ ਏਅਰ ਬਬਲ ਸਿਸਟਮ ਦੇ ਤਹਿਤ ਦੋਵਾਂ ਦੇਸ਼ਾਂ ਵਿਚਕਾਰ ਸੰਚਾਲਿਤ ਹੋਣ ਵਾਲੀਆਂ ਉਡਾਣਾਂ ਦੀ ਗਿਣਤੀ ‘ਤੇ ਲਗਾਈ ਪਾਬੰਦੀ ਨੂੰ ਹਟਾ ਦਿੱਤਾ ਹੈ। ਇਸਦੇ ਚੱਲਦੇ GoFirst ਦੇ ਇਕ ਅਧਿਕਾਰੀ ਨੇ ਦੱਸਿਆ, ”ਜੇਕਰ ਲੋੜ ਪਈ ਤਾਂ ਅਸੀਂ ਯੂਕਰੇਨ ਲਈ ਯਾਤਰੀ ਉਡਾਣਾਂ ‘ਤੇ ਵਿਚਾਰ ਕਰਾਂਗੇ।