Site icon TheUnmute.com

CM ਭਗਵੰਤ ਮਾਨ ਕੋਲ ਕੋਈ ਸਬੂਤ ਹੈ ਤਾਂ ਕਾਰਵਾਈ ਕਰਨ: ਚਰਨਜੀਤ ਸਿੰਘ ਚੰਨੀ

Charanjit Singh Channi

ਚੰਡੀਗੜ੍ਹ, 25 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਹਨ, ਜਿਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਮੁੱਖ ਮੰਤਰੀ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਦੇ ਕੋਲ ਕਿਸੇ ਵੀ ਭ੍ਰਿਸ਼ਟਾਚਾਰ ਦੇ ਸਬੂਤ ਹਨ ਤਾਂ ਉਹ ਟਵੀਟ ਕਰਕੇ ਤਾਰੀਖਾਂ ਬੰਨਣ ਨਾਲੋਂ ਪਰਚਾ ਦਰਜ ਕਰਕੇ ਮੈਨੂੰ ਅੰਦਰ ਦੇ ਦੇਣ, ਟਵੀਟੋ ਟਵੀਟ ਖੇਡਣ ਦਾ ਕੀ ਮਤਲਬ ਹੈ । ਪ੍ਰੈੱਸ ਕਾਨਫ਼ਰੰਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਆਪਣੇ ‘ਤੇ ਪਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ ।

ਇਸ ਦੌਰਾਨ ਚਰਨਜੀਤ ਚੰਨੀ ਨੇ ਕਿਹਾ ਕਿ ਉਹ ਖ਼ੁਦ ਮਿਹਨਤ ਕਰਕੇ ਇਸ ਮੁਕਾਮ ‘ਤੇ ਆਏ ਹਨ, ਉਨ੍ਹਾਂ ਵਲੋਂ ਕਦੇ ਵੀ ਕਿਸੇ ਖਿਡਾਰੀ ਨੂੰ ਨਹੀਂ ਕਿਹਾ ਗਿਆ ਕਿ ਉਹ ਜਾ ਕੇ ਉਸ ਦੇ ਭਤੀਜੇ ਜਾਂ ਭਾਣਜੇ ਨੂੰ ਮਿਲਣ। ਉਹ ਖ਼ੁਦ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੁੱਛ ਚੁੱਕੇ ਹਨ ਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਮਿਲਿਆ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਵੀ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ।

ਚਰਨਜੀਤ ਚੰਨੀ (Charanjit Singh Channi) ਨੇ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਕੋਈ ਸਬੂਤ ਹੈ ਤਾਂ ਉਹ ਕਾਰਵਾਈ ਕਰਨ, ਪਰ ਉਹ ਬੇ-ਕਸੂਰ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਮੁੱਦਿਆਂ ਤੋਂ ਭਟਕਾ ਕੇ ਸਾਰਾ ਦਿਨ ਕਾਂਗਰਸੀਆਂ ਮਗਰ ਲਗਾਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਰ ਕੇ ਉਤਾਰਿਆ ਕਿਉਂਕਿ ਉਹ ਬੇਅਦਬੀ ਮਾਮਲੇ ‘ਤੇ ਕੁਝ ਨਹੀਂ ਕਰ ਰਹੇ ਸੀ, ਹੁਣ ਆਪ ਦੀ ਸਰਕਾਰ ਨੂੰ ਇੱਕ ਸਾਲ ਹੋ ਗਿਆ, ਬੇਅਦਬੀ ਦਾ ਮਸਲਾ ਹੱਲ ਕਿਉਂ ਨਹੀਂ ਹੋ ਰਿਹਾ |

Exit mobile version