June 28, 2024 7:40 am
metoo

ਜੇਕਰ ਚੰਨੀ #metoo ਮਾਮਲੇ ’ਚ ਮੁਆਫੀ ਨਾ ਮੰਗਦਾ, ਤਾਂ ਮੈਂ ਕਾਰਵਾਈ ਕਰਦਾ :ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ 22 ਜਨਵਰੀ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕੈਪਟਨ ਅਮਰਿੰਦਰ ਸਿੰਘ ਨੇ #metoo ਮਾਮਲੇ ‘ਚ ਘਿਰੇ ਰਹੇ ਚਰਨਜੀਤ ਸਿੰਘ ਚੰਨੀ ਦੇ ਮੁੱਦੇ ਉਤੇ ਕਿਹਾ ਕਿ ਜੇਕਰ ਉਹ ਮੁਆਫੀ ਨਾ ਮੰਗਦੇ ਤਾਂ ਮੈਂ ਕਾਰਵਾਈ ਕਰਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ #metoo ਮਾਮਲੇ ‘ਚ ਉਸ ਔਰਤ ਵੱਲੋਂ ਉਸ ਸਮੇਂ ਦੇ ਮੰਤਰੀ ਦੀ ਮੁਆਫੀ ਨੂੰ ਸਵੀਕਾਰ ਕਰਨ ਕਰਕੇ ਇਸਦੀ ਪੈਰਵੀ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਉਹ #metoo ਮਾਮਲੇ ਦੇ ਕੇਸ ਦੀ ਪੈਰਵੀ ਕਰਨਾ ਚਾਹੁੰਦੀ ਹੁੰਦੀ, ਤਾਂ ਮੈਂ ਚੰਨੀ ਵਿਰੁੱਧ ਕਾਰਵਾਈ ਕਰ ਸਕਦਾ ਸੀ। ਇਸਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਚਰਨਜੀਤ ਸਿੰਘ ਚੰਨੀ ਨੂੰ ਮਹਿਲਾ ਅਧਿਕਾਰੀ ਤੋਂ ਮੁਆਫੀ ਮੰਗਣ ਲਈ ਕਹਿਣਾ ਸੀ, ਜੋ ਉਸ ਨੇ ਕੀਤਾ ਅਤੇ ਮੁਆਫ਼ੀ ਨੂੰ ਔਰਤ ਵੱਲੋਂ ਸਵੀਕਾਰ ਕਰ ਲਿਆ ਗਿਆ।