Site icon TheUnmute.com

ਆਗਾਮੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨਾਕਆਊਟ ਮੈਚਾਂ ਲਈ ICC ਦਾ ਅਹਿਮ ਐਲਾਨ

T20 World Cup 2024

ਚੰਡੀਗੜ੍ਹ, 15 ਮਾਰਚ 2024: ਅਮਰੀਕਾ ਅਤੇ ਵੈਸਟਇੰਡੀਜ਼ ਦੀ ਮੇਜ਼ਬਾਨੀ ਕਰਨ ਜਾ ਰਹੇ ਟੀ-20 ਵਿਸ਼ਵ ਕੱਪ 2024 (T20 World Cup 2024) ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਵੱਡਾ ਐਲਾਨ ਕੀਤਾ ਹੈ। ਨਾਕਆਊਟ ਮੈਚਾਂ ਲਈ ਰਿਜ਼ਰਵ ਡੇਅ ਦਾ ਪ੍ਰਬੰਧ ਕੀਤਾ ਗਿਆ ਹੈ। ਜੇਕਰ ਮੈਚ ਮੀਂਹ ਜਾਂ ਕਿਸੇ ਹੋਰ ਕਾਰਨ ਪੂਰਾ ਨਹੀਂ ਹੁੰਦਾ ਹੈ ਤਾਂ ਇਹ ਰਿਜ਼ਰਵ ਡੇ ‘ਤੇ ਪੂਰਾ ਹੋਵੇਗਾ। ਬੋਰਡ ਨੇ ਇਹ ਫੈਸਲਾ ਇਸ ਹਫਤੇ ਦੁਬਈ ‘ਚ ਹੋਈ ਬੈਠਕ ਤੋਂ ਬਾਅਦ ਲਿਆ, ਜਿਸ ‘ਚ ਸਟਾਪ ਕਲਾਕ ਨੂੰ ਸਥਾਈ ਤੌਰ ‘ਤੇ ਲਾਗੂ ਕਰਨ ‘ਤੇ ਵੀ ਚਰਚਾ ਕੀਤੀ ਗਈ।

ਆਈਸੀਸੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਟੀ-20 ਵਿਸ਼ਵ ਕੱਪ (T20 World Cup 2024) ਦੇ ਸੈਮੀਫਾਈਨਲ ਅਤੇ ਫਾਈਨਲ ਲਈ ਰਾਖਵੇਂ ਦਿਨ ਤੈਅ ਕੀਤੇ ਜਾਣਗੇ। ਇਸ ਦੇ ਨਾਲ ਹੀ ਗਰੁੱਪ ਗੇੜ ਅਤੇ ਸੁਪਰ ਅੱਠ ਮੈਚਾਂ ‘ਚ ਨਤੀਜਾ ਹਾਸਲ ਕਰਨ ਲਈ ਦੋਵਾਂ ਟੀਮਾਂ ਨੂੰ ਘੱਟੋ-ਘੱਟ 5-5 ਓਵਰ ਖੇਡਣੇ ਹੋਣਗੇ। ਹਾਲਾਂਕਿ ਨਾਕਆਊਟ ਮੈਚਾਂ ‘ਚ ਦੋਵਾਂ ਟੀਮਾਂ ਨੂੰ ਘੱਟੋ-ਘੱਟ 10-10 ਓਵਰ ਖੇਡਣੇ ਹੋਣਗੇ, ਜਿਸ ਦੇ ਆਧਾਰ ‘ਤੇ ਜੇਤੂ ਦੀ ਚੋਣ ਕੀਤੀ ਜਾਵੇਗੀ।

Exit mobile version